Sunday, June 23, 2024

ਮਾਤਾ ਰਾਜਮੂਰਤੀ ਕਾਂਸਲ ਨੂੰ ਸ਼ਰਧਾਂਜਲੀਆਂ ਭੇਟ

ਸੰਗਰੂਰ, 19 ਨਵੰਬਰ (ਜਗਸੀਰ ਲੌਂਗੋਵਾਲ) – ਰੋਟਰੀ 3090 ਦੇ ਜਿਲ੍ਹਾ ਗਵਰਨਰ ਅਤੇ ਸੰਗਰੂਰ ਜਿਲ੍ਹਾ ਉਦਯੋਗ ਚੈਂਬਰ ਦੇ ਵਾਇਸ ਚੇਅਰਮੈਨ ਘਣਸ਼ਿਆਮ ਕਾਂਸਲ ਦੀ ਮਾਤਾ ਰਾਜਮੂਰਤੀ ਕਾਂਸਲ (ਧਰਮ ਪਤਨੀ ਪ੍ਰਸਿੱਧ ਵਪਾਰੀ ਮੰਗਾ ਰਾਮ ਕਾਂਸਲ) ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੁਨਾਮ ਸ਼ਹੀਦ ਊਧਮ ਸਿੰਘ ਸਰਕਾਰੀ ਆਈ.ਟੀ.ਆਈ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਪੂਰਨ ਪ੍ਰਕਾਸ਼ ਕੌਸ਼ਿਕ ਜੀ ਮਹਾਰਾਜ (ਸ਼੍ਰੀ ਧਾਮ ਗੋਵਰਧਨ), ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਪੰਜਾਬ ਅਤੇ ਬ੍ਰਹਮਾ ਕੁਮਾਰੀ ਸੰਸਥਾ, ਬੀ.ਕੇ ਪੂਨਮ ਦੀਦੀ ਚੰਡੀਗੜ੍ਹ ਅਤੇ ਬੀ.ਕੇ ਮੀਰਾ ਦੀਦੀ ਸੁਨਾਮ, ਪੰਡਤ ਰਾਮ ਜੁਆਰੀ ਨੇ ਧਾਰਮਿਕ ਸਟੇਜ ਸੰਚਾਲਨ ਕਰਦਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ‘ਚ ਪਹੁੰਚ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਲੋਕਾਂ ਦਾ ਮਾਰਗ ਦਰਸ਼ਨ ਕੀਤਾ।ਐਡਵੋਕੇਟ ਅਭਿਨਵ ਕਾਂਸਲ ਨੇ ਸ਼੍ਰੀਮਤੀ ਰਾਜ ਮੂਰਤੀ ਕਾਂਸਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਰੋਟਰੀ ਡਿਸਟ੍ਰਿਕਟ 3090 ਦੀ ਤਰਫੋਂ ਮੁੱਖ ਸਲਾਹਕਾਰ ਪੀ.ਡੀ.ਜੀ ਅਮਜ਼ਦ ਅਲੀ, ਚੈਂਬਰ ਐਂਡ ਇੰਡਸਟਰੀ ਦੀ ਤਰਫੋਂ ਐਸ.ਡੀ.ਆਈ.ਸੀ ਦੇ ਚੇਅਰਮੈਨ ਡਾ: ਏ.ਆਰ ਸ਼ਰਮਾ, ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ, ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ, ਦਮਨ ਥਿੰਦ ਬਾਜਵਾ ਸਕੱਤਰ ਭਾਜਪਾ ਪੰਜਾਬ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਵ. ਰਾਜਮੂਰਤੀ ਕਾਂਸਲ ਦੇ ਸ਼ਰਧਾਂਜਲੀ ਸਮਾਗਮ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ, ਅਰਵਿੰਦ ਖੰਨਾ, ਅਕਾਲੀ ਆਗੂ ਵਿਨਰਜੀਤ ਗੋਲਡੀ, ਰਜਿੰਦਰ ਦੀਪਾ, ਕੁਲਵੰਤ ਸਿੰਗਲਾ, ਰਜਿੰਦਰ ਰਾਜਾ, ਸ਼ਿਵ ਆਰੀਆ, ਪਰਵੀਨ ਜੈਨ, ਈਸ਼ਵਰ ਗਰਗ, ਹਕੁਮਤ ਰਾਏ ਜਿੰਦਲ, ਰਾਜੀਵ ਮੱਖਣ, ਐਸ.ਡੀ.ਐਮ ਜਸਪ੍ਰੀਤ ਸਿੰਘ, ਅੰਕਿਤ ਬਾਂਸਲ, ਗੁਲਬਹਾਰ ਸਿੰਘ ਰਟੌਲ, ਰਜਿੰਦਰ ਤਨੇਜਾ, ਧਰਮਵੀਰ ਗਰਗ, ਪ੍ਰੇਮ ਅਗਰਵਾਲ, ਭਾਗ ਸਿੰਘ ਪੰਨੂ, ਐਸ.ਆਰ ਪਾਸੀ, ਪਰਦੀਪ ਚਾਹਲ, ਅਰੁਣ ਮੋਂਗੀਆ ਯਮੁਨਾਨਗਰ, ਰਾਜੀਵ ਗਰਗ ਸਿਰਸਾ, ਵਿਜੇ ਅਰੋੜਾ, ਮਨਮੋਹਨ ਸਿੰਘ ਮੁਹਾਲੀ, ਸੁਸ਼ੀਲ ਕੁਮਾਰ, ਜਗਦੀਪ ਭਾਰਦਵਾਜ ਪੰਜਾਬ ਪ੍ਰਧਾਨ ਜੈ ਮਿਲਾਪ, ਕਿੱਟੀ ਚੋਪੜਾ ਜਿਲ੍ਹਾ ਪ੍ਰਧਾਨ ਐਸ.ਡੀ.ਆਈ.ਸੀ, ਹਰਿੰਦਰ ਸਿੰਘ ਸੇਵਾਮੁਕਤ ਐਸ.ਪੀ, ਹਿਤੇਸ਼ ਭਾਰਦਵਾਜ ਭਵਾਨੀਗੜ੍ਹ, ਜਸਵੀਰ ਸਿੰਘ ਕੁਦਨੀ, ਰਾਜਾ ਵੀਰ ਕਲਾਂ, ਮਾਨਿਕ ਰਾਜ ਸਿੰਗਲਾ ਪਟਿਆਲਾ, ਦਵਿੰਦਰਪਾਲ ਸਿੰਘ ਰਿੰਪੀ, ਪ੍ਰੇਮ ਗੁਪਤਾ, ਅਨਿਲ ਜੁਨੇਜਾ, ਨਿਸ਼ਾਨ ਸਿੰਘ ਟੋਨੀ, ਮੁਕੇਸ਼ ਜੁਨੇਜਾ, ਸੀ.ਏ ਨਿਪਨ ਬਾਂਸਲ, ਜਤਿੰਦਰ ਜੈਨ, ਮਨਪ੍ਰੀਤ ਬਾਂਸਲ, ਸੀ.ਏ ਅਮਿਤ ਸਿੰਗਲਾ ਸੰਜੀਵ ਸੂਦ, ਐਮ,ਪੀ ਸਿੰਘ, ਸੰਦੀਪ ਮੋਨੂੰ, ਭਾਰਤ ਭੂਸ਼ਣ ਗਰਗ ਨੇ ਵੀ ਸ਼ਰਧਾਂਜਲੀ ਭੇਟ ਕੀਤੀ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …