ਸੰਗਰੂਰ, 19 ਨਵੰਬਰ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗ੍ਰੇਟਰ ਵਲੋਂ ਅੱਜ ਵਿਸ਼ਵ ਡਾਇਬਿਟੀ ਵੀਕ ਮਨਾਉਣ ਦੇ ਤਹਿਤ ਮਲਟੀਪਲ ਵਲੋਂ ਦਿੱਤੇ ਗਏ ਸੱਦੇ ‘ਤੇ ਸਥਾਨਕ ਗੁਰਦੁਆਰਾ ਸਾਹਿਬ ਸ਼਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਹਰੀਪੁਰਾ ਰੋਡ ਵਿਖੇ ਇਹਨਾਂ ਦੇ 753ਵੇਂ ਪ੍ਰਕਾਸ਼ ਉਤਸਵ ਮੌਕੇ ਅਤੇ ਮਲਟੀਪਲ ਪ੍ਰੋਜੈਕਟ ਤਹਿਤ ਇੱਕ ਡਾਇਬਿਟੀ ਅਵੇਅਰਨੈਸ ਅਤੇ ਚੈਕਅੱਪ ਕੈਂਪ ਲਾਇਆ ਗਿਆ।ਇਸ ਵਿੱਚ 85 ਵਿਅਕਤੀਆਂ ਦੀ ਸ਼ੂਗਰ ਚੈਕ ਕਰਕੇ ਮੌਕੇ ‘ਤੇ ਹੀ ਉਹਨਾਂ ਨੂੰ ਰਿਪੋਰਟ ਸੌਂਪੀ ਗਈ।ਸਵੇਰੇ 5.30 ਵਜੇ ਤੋਂ ਸ਼ੁਰੂ ਹੋ ਕੇ 8.30 ਵਜੇ ਤੱਕ ਚੱਲੇ ਇਸ ਕੈਂਪ ਵਿੱਚ ਸ਼ੂਗਰ ਚੈਕ ਕਰਨ ਦੀ ਸੇਵਾ ਸ਼ਰਮਾ ਲੈਬਾਟਰੀ ਤੇ ਡਾਇਗਨੋਜ਼ ਸਾਹਮਣੇ ਸਿਵਲ ਹਸਪਤਾਲ ਵਲੋਂ ਕੀਤੀ ਗਈ।ਕੈਂਪ ਵਿੱਚ ਲੇਡੀਜ਼ ਕਲੱਬ ਮੈਂਬਰਾਂ ਤੋਂ ਇਲਾਵਾ ਲਾਈਨ ਚਮਨ ਸਧਾਣਾ, ਜਗਦੀਸ਼ ਰਾਏ ਬਾਂਸਲ, ਰਾਜ ਕੁਮਾਰ ਗੋਇਲ, ਪਵਨ ਕਾਂਸਲ, ਮੁਕੇਸ਼ ਕੁਮਾਰ ਸ਼ਰਮਾ, ਜਸਪਾਲ ਰਤਨ, ਪ੍ਰੋਫੈਸਰ ਅਜੇ ਗੋਇਲ ਖਜ਼ਾਨਚੀ, ਵਿਨੋਦ ਕੁਮਾਰ ਦੀਵਾਨ ਸਕੱਤਰ ਅਤੇ ਕਲੱਬ ਦੇ ਪ੍ਰਧਾਨ ਸੁਖਮਿੰਦਰ ਸਿੰਘ ਭੱਠਲ ਸ਼ਾਮਲ ਹੋਏ।ਗੁਰਦੁਆਰਾ ਕਮੇਟੀ ਵਲੋਂ ਪਹੁੰਚੇ ਹੋਏ ਲਾਈਨ ਕਲੱਬ ਦੇ ਮੈਂਬਰਾਂ ਨੂੰ ਸਰੋਪੇ ਭੇਟ ਕੀਤੇ ਗਏ।
Check Also
ਲੋਕ ਕਲਾ ਮੰਚ ਵਲੋਂ ਮਰਹੂਮ ਗਾਇਕ ਜਨਾਬ ਕੁਲਦੀਪ ਮਾਣਕ ਦੇ ਸਪੁੱਤਰ ਯੁਧਵੀਰ ਮਾਣਕ ਦਾ ਸਨਮਾਨ
ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ …