Friday, June 21, 2024

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਸਿਨਰਜੀ ਇਨ ਹੈਲਥ ਕੇਅਰ ’ਤੇ ਅੰਤਰਰਾਸ਼ਟਰੀ ਸਿੰਪੋਜ਼ੀਅਮ

ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਵਿਸ਼ਵ ਰੇਡੀਓਲੋਜੀ ਦਿਵਸ ਨੂੰ ਸਮਰਪਿਤ ਸਿਨਰਜੀ ਇਨ ਹੈਲਥ ਕੇਅਰ ’ਤੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਕਰਵਾਇਆ ਗਿਆ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਡਾ. ਵਿਜੇ ਕੁਮਾਰ ਸਿਵਲ ਹਸਪਤਾਲ ਅੰਮ੍ਰਿਤਸਰ, ਡਾ. ਰਾਜੀਵ ਦੇਵਗਨ ਸਰਕਾਰੀ ਮੈਡੀਕਲ ਕਾਲਜ ਡਾਇਰੈਕਟਰ, ਡਾ. ਆਰ.ਪੀ.ਐਸ ਬੋਪਾਰਾਏ ਦੁਖ ਨਿਵਾਰਨ ਹਸਪਤਾਲ, ਡਾ. ਸਵਰਨਜੀਤ ਧਵਨ ਐਸ.ਐਮ.ਓ, ਡਾ. ਮਦਨ ਮੋਹਨ ਐਸ.ਐਮ.ਓ., ਡਾ. ਏ.ਪੀ ਸਿੰਘ, ਡਾ. ਰਵਜੋਤ ਬਰਾੜ, ਡਾ. ਸ੍ਰਿਸ਼ਟੀ ਸੇਨ, ਡਾ. ਮੁਹੰਮਦ ਅਰਫਤ (ਜਾਮੀਆ ਹਮਦਰਦ ਯੂਨੀਵਰਸਿਟੀ ਨਵੀਂ ਦਿੱਲੀ), ਬਸ਼ੀਰ ਟਿਗਾ (ਨਾਈਜ਼ੀਰੀਆ), ਸੀਲੂ ਮੁਹੰਮਦ (ਆਰਥੋਪੈਡਸੀਅਨ ਨਾਈਜ਼ੀਰੀਆ) ਆਦਿ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਕਿਹਾ ਕਿ ਅਜਿਹੇ ਸਿੰਪੋਜ਼ੀਅਮ ਅਤੇ ਸਮਾਗਮਾਂ ਦੇ ਆਯੋਜਨ ਦਾ ਉਦੇਸ਼ ਸਿਹਤ ਸੰਭਾਲ ਦੇ ਖੇਤਰ ’ਚ ਵਿਚਾਰ-ਵਟਾਂਦਰੇ, ਗਿਆਨ ਨੂੰ ਸਾਂਝਾ ਕਰਨਾ ਅਤੇ ਚੁਣੌਤੀਆਂ ਦਾ ਹੱਲ ਕਰਨਾ ਹੈ।ਹੈਲਥ ਕੇਅਰ ’ਚ ਦਵਾਈਆਂ ਅਤੇ ਨਰਸਿੰਗ ਤੋਂ ਲੈ ਕੇ ਫਾਰਮੇਸੀ, ਜਨਤਕ ਸਿਹਤ ਅਤੇ ਤਕਨਾਲੋਜੀ ਸ਼ਾਮਲ ਹੈ। ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਸਿੰਪੋਜ਼ੀਅਮ ਵੱਖ-ਵੱਖ ਪਿਛੋਕੜਾਂ ਦੇ ਪੇਸ਼ੇਵਰਾਂ ਨੂੰ ਸਹਿਯੋਗ ਕਰਨ, ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ, ਮਰੀਜ਼ਾਂ ਦੀ ਦੇਖਭਾਲ ਅਤੇ ਨਤੀਜਿਆਂ ਨੂੰ ਬੇਹਤਰ ਬਣਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੇ ਤਰੀਕੇ ਲੱਭਣ ਲਈ ਜਗ੍ਹਾ ਪ੍ਰਦਾਨ ਕਰਦੇ ਹਨ।
ਇਸ ਮੌਕੇ ਵੱਖ-ਵੱਖ ਡੈਲੀਗੇਟਾਂ ਅਤੇ ਬੁਲਾਰਿਆਂ ਨੇ ਹੈਲਥ ਕੇਅਰ ’ਚ ਤਾਲਮੇਲ ਦੀ ਸ਼ਕਤੀ, ਹੈਲਥ ਕੇਅਰ ’ਚ ਉਭਰਦੀਆਂ ਤਕਨੀਕਾਂ ਅਤੇ ਹੈਲਥ ਕੇਅਰ ’ਚ ਤਾਲਮੇਲ ਬਣਾਉਣਾ ਆਦਿ ਵਿਸ਼ਿਆਂ ’ਤੇ ਚਾਨਣਾ ਪਾਇਆ।ਵਰਕਿੰਗ ਮਾਡਲ ਪ੍ਰੈਜ਼ੈਂਟੇਸ਼ਨ, ਟੈਕਨੀਕਲ ਪੋਸਟਰ ਅਤੇ ਟੈਕਨੀਕਲ ਕੁਇਜ਼ ਵਰਗੇ ਤਕਨੀਕੀ ਈਵੈਂਟ ਵੀ ਕਰਵਾਏ ਗਏ।ਇਸ ਮੌਕੇ ਵਿਦਿਆਰਥੀਆਂ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …