Tuesday, December 5, 2023

ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸਕੂਲ ਸ਼ੇਰੋ ਵਿਖੇ ਬਿਜਨਸ ਬਲਾਸਟ ਪ੍ਰੋਗਰਾਮ ਆਯੋਜਿਤ

ਸੰਗਰੂਰ, 20 ਨਵੰਬਰ (ਜਗਸੀਰ ਲੌਂਗੋਵਾਲ) – ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਸ਼ੇਰੋਂ ਵਿਖੇ ਜਰਨੈਲ ਸਿੰਘ ਸਕੂਲ ਅਤੇ ਬਲਾਕ ਇੰਚਾਰਜ਼ ਯਾਦਵਿੰਦਰ ਸਿੰਘ ਨੋਡਲ ਅਫ਼ਸਰ ਚੀਮਾ ਅਤੇ ਸੁਨਾਮ ਦੀ ਅਗਵਾਈ ਹੇਠ ਨਰੇਸ਼ ਸੰਗਲਾ ਨੋਡਲ ਅਫ਼ਸਰ ਅਧੀਨ ਬਿਜਨਸ ਬਲਾਸਟ ਪ੍ਰੋਗਰਾਮ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ।ਇਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖਾਣ ਵਾਲੀਆਂ ਵਸਤੂਆਂ ਪੈਟੀ, ਸਮੋਸੇ, ਕੇਕ ਆਦਿ ਬਣਾਏ ਗਏ ਅਤੇ ਵਿਦਿਆਰਥੀਆਂ ਵਲੋਂ ਕੁੱਝ ਅਣਮੋਲ ਵਸਤੂਆਂ ਵੀ ਤਿਆਰ ਕੀਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਵੀਨਾ ਰਾਣੀ, ਜਗਸੀਰ ਸਿੰਘ, ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀਮਤੀ ਅਮਨਜੋਤ ਅਤੇ ਸਾਰੇ ਅਧਿਆਪਕ ਹਾਜ਼ਰ ਸਨ।

Check Also

ਲੋਕ ਕਲਾ ਮੰਚ ਵਲੋਂ ਮਰਹੂਮ ਗਾਇਕ ਜਨਾਬ ਕੁਲਦੀਪ ਮਾਣਕ ਦੇ ਸਪੁੱਤਰ ਯੁਧਵੀਰ ਮਾਣਕ ਦਾ ਸਨਮਾਨ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ …