ਗਰੂਰ, 29 ਨਵੰਬਰ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਵਿਖੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਥਲੈਟਿਕ ਮੀਟ ਦਾਸੰ ਆਯੋਜਨ ਕੀਤਾ ਗਿਆ।ਇਸ ਦੀ ਸ਼ੁਰੂਆਤ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾਂ ਵਲੋਂ ਮਸ਼ਾਲ ਜਲਾ ਕੇ ਕੀਤੀ ਗਈ।ਸਕੂਲ ਦੇ ਬੱਚਿਆਂ ਦੁਆਰਾ ਮਾਰਚ ਪਾਸਟ ਕੀਤਾ ਗਿਆ ਤੇ ਸਕੂਲ ਮੈਨੇਜ਼ਿੰਗ ਕਮੇਟੀ ਵਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ।ਸਕੂਲ ਦੇ ਬਿਆਸ, ਰਾਵੀ, ਸਤਲੁਜ, ਯਮੁਨਾ ਸਦਨ ਦੇ ਖਿਡਾਰੀਆਂ ਵਲੋਂ ਵੱਖ-ਵੱਖ ਈਵੈਂਟਸ ਵਿੱਚ ਭਾਗ ਲਿਆ ਗਿਆ।ਇਸ ਅਥਲੈਟਿਕ ਮੀਟ ਪ੍ਰਤੀ ਸਾਰੇ ਬੱਚਿਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ।ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਬੱਚਿਆਂ ਦੇ ਲੇਮਨ ਸਪੂਨ ਰੇਸ, ਸੈਕ ਰੇਸ, ਓਬਸਟੈਕਲ ਰੇਸ, ਵਨ ਲੈਗ ਰੇਸ ਤੋਂ ਇਲਾਵਾ ਹੋਰ ਵੀ ਕਈ ਤਰਾਂ ਦੀਆਂ ਮਜ਼ੇਦਾਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਤੀਜ਼ੀ ਤੋਂ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਅਥਲੈਟਿਕ ਈਵੈਂਟ ਜਿਵੇਂ ਕਿ 50 ਮੀ., 100 ਮੀ., 200 ਮੀ., 400 ਮੀ., 800 ਮੀ. ਤੇ 1200 ਮੀ. ਰੇਸ (ਮੁੰਡੇ-ਕੁੜੀਆਂ), ਰਿਲੇਅ ਦੌੜਾਂ, ਲੰਬੀ ਛਾਲ, ਸ਼ਾਟਪੁੱਟ, ਡਿਸਕਸ ਥੋ੍ਰ ਆਦਿ ਖੇਡਾਂ ਵਿੱਚ ਹਿੱਸਾ ਲਿਆ।ਸਤਲੁਜ ਸਦਨ ਨੇ 137 ਅੰਕ ਪ੍ਰਾਪਤ ਕਰਕੇ ਓਵਰਆਲ ਚੈਂਪਿਅਨਸ਼ਿਪ ‘ਤੇ ਕਬਜ਼ਾ ਕੀਤਾ।ਜੇਤੂ ਖਿਡਾਰੀਆਂ ਨੂੰ ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਸਕੂਲ ਪ੍ਰਿੰਸੀਪਲ ਯਸਪਾਲ ਸਿੰਘ, ਵਾਇਸ ਪਿੰ੍ਰਸੀਪਲ ਅੰਕਿਤ ਕਾਲੜਾ, ਨੈਬ ਸਿੰਘ, ਗੁਰਵਿੰਦਰ ਸਿੰਘ, ਮੈਡਮ ਗੁਰਪ੍ਰੀਤ ਕੌਰ ਤੋਂ ਇਲਾਵਾ ਡੀ.ਪੀ.ਈ/ਕੋਚ ਰੋਮਨ ਸੇਨ, ਮਨੀਸ਼ ਕੁਮਾਰ, ਗੁਰਪ੍ਰੀਤ ਸਿੰਘ, ਸੇਵਕ ਸਿੰਘ, ਮੋਨੂੰ ਕੁਮਾਰ, ਜਗਨਦੀਪ ਕੁਮਾਰ, ਹਰਪ੍ਰੀਤ ਕੌਰ, ਬਸਪ੍ਰੀਤ ਕੌਰ, ਸੰਦੀਪ ਸਿੰਘ, ਸਾਹਿਲ ਕੁਮਾਰ ਵਿਸ਼ੇਸ ਤੌਰ ‘ਤੇ ਹਾਜ਼ਰ ਰਹੇ।