Tuesday, February 27, 2024

ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਅੱਖਾਂ ਦਾ ਫਰੀ ਆਪਰੇਸ਼ਨ ਕੈਂਪ

ਸੰਗਰੂਰ, 1 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼਼ ਪੁਰਬ ਨੂੰ ਸਮਰਪਿਤ ਸੁਨਾਮ ਨੇਤ੍ਰ ਬੈਂਕ ਸਮਿਤੀ ਵਲੋਂ 60ਵਾਂ ਫ੍ਰੀ ਅੱਖਾਂ ਦਾ ਓਪਰੇਸ਼ਨ ਕੈਂਪ ਸੰਤ ਅਤਰ ਸਿੰਘ ਇੰਟਰਨੈਸਨਲ ਸਕੂਲ ਵਿਖੇ ਲਗਾਇਆ ਗਿਆ।31 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਹਾਂਡਾ ਹਸਪਤਾਲ ਪਟਿਆਲਾ ਵਿਖੇ ਬੱਸ ਰਾਹੀਂ ਭੇਜਿਆ ਗਿਆ।ਸਰਪ੍ਰਸਤ ਗੋਪਾਲ ਸ਼ਰਮਾ ਨੇ ਕਿਹਾ ਕਿ ਪੁੰਨ ਦੇ ਕੰਮ ਵਿੱਚ ਸਹਿਯੋਗ ਲਈ ਸਮਿਤੀ ਪ੍ਰਿੰਸੀਪਲ ਵਿਕਰਮ ਸ਼ਰਮਾ ਦੇ ਸਕੂਲ ਦੀ ਹਮੇਸ਼ਾਂ ਰਿਣੀ ਰਹੇਗੀ।ਸਮਿਤੀ ਦੇ ਸੀਨੀਅਰ ਮੈਂਬਰ ਡਾਕਟਰ ਧਰਮਪਾਲ ਨੇ ਦੱਸਿਆ ਕਿ ਸਮਿਤੀ ਹੁਣ ਤੱਕ 14732 ਆਪ੍ਰੇਸ਼ਨ ਕਰਵਾ ਚੁੱਕੀ ਹੈ।ਸਮਿਤੀ ਹਰ ਮਹੀਨੇ ਇੱਕ ਜਾਂ ਦੋ ਵਾਰ ਕੈਂਪ ਲਾਉਂਦੀ ਹੈ।ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਲੋੜਵੰਦ ਕਿਸੇ ਵੀ ਮੈਂਬਰ ਨਾਲ ਸੰਪਰਕ ਜਾਂ ਆਪਣਾ ਅਧਾਰ ਕਾਰਡ ਭੇਜ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।ਮਰੀਜ਼ਾਂ ਨੂੰ ਫੋਨ ਕਰਕੇ ਆਪ੍ਰੇਸ਼ਨ ਦੀ ਤਰੀਖ ਅਤੇ ਸਥਾਨ ਬਾਰੇ ਦੱਸ ਦਿੱਤਾ ਜਾਂਦਾ ਹੈ।ਪ੍ਰਧਾਨ ਰਕੇਸ਼ ਜ਼ਿੰਦਲ ਨੇ ਪ੍ਰਿੰਸੀਪਲ ਵਿਕਰਮ ਸ਼ਰਮਾ ਅਤੇ ਉਨ੍ਹਾ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।
ਚਰਨਦਾਸ ਗੋਇਲ ਨੇ ਕਿਹਾ ਕਿ ਸ਼ੂਗਰ ਟੈਸਟ ਕਰਨ ਦੀ ਸੇਵਾ ਹੀਰਤ ਲੱਕੀ ਨੇ ਕੀਤੀ।ਬਲੱਡ ਪਰੈਸ਼ਰ ਡਾਕਟਰ ਧਰਮਪਾਲ ਨੇ ਚੈਕ ਕੀਤਾ।ਪਟਿਆਲਾ ਦੇ ਮਰੀਜ਼ਾਂ ਨਾਲ ਜਿੰਮੇਵਾਰੀ ਰਾਕੇਸ਼ ਸ਼ਰਮਾ ਪ੍ਰੈਸ ਰਿਪੋਰਟਰ ਅਤੇ ਰਣਜੀਤ ਤੁੰਗ ਭੂਰਾ ਨੇ ਨਿਭਾਈ।ਸਮਿਤੀ ਦੇ ਮੈਂਬਰਾਂ ਨੇ ਪ੍ਰਿੰਸੀਪਲ ਵਿਕਰਮ ਸ਼ਰਮਾ, ਸ਼੍ਰੀਮਤੀ ਮੀਨੂ ਸ਼ਰਮਾ, ਸ਼ਿਵ ਕੁਮਾਰ, ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
ਸਕੂਲ ਵਲੋਂ ਸ਼ਸ਼ੀਕਾਂਤ ਮਿੱਤਲ, ਦਵਿੰਦਰ ਸ਼ਰਮਾ ਬੁਟਾ ਸਿੰਘ ਅਤੇ ਰੁਪਿੰਦਰ ਸਿੰਘ ਆਦਿ ਨੇ ਕੈਂਪ ਲਈ ਸੁਚੱਜਾ ਪ੍ਰਬੰਧ ਕੀਤਾ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …