40 ਸਾਲ ਬਾਅਦ ਪੰਜਾਬ ਦੇ ਹਿੱਸੇ ਆਇਆ ਕੋਈ ਇਨਾਮ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਬੰਗਲੌਰ ਵਿਖੇ ਹੋਈ 67ਵੀਂ ਨੈਸ਼ਨਲ ਸਕੂਲ ਗੇਮ ਇਨ ਟੈਨਿਸ (ਅੰਡਰ-17 ਲੜਕੇ) 2023-24 ਨੈਸ਼ਨਲ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਦੇ ਜਗਤੇਸ਼ਵਰ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ 40 ਸਾਲ ਬਾਅਦ ਇਤਿਹਾਸ ਰਚਿਆ ਹੈ।ਅੰਮਿਤਸਰ ਹਵਾਈ ਅੱਡੇ ਪਹੁੰਚਣ ‘ਤੇ ਜਗਤੇਸ਼ਵਰ ਦਾ ਖੇਡ ਪ੍ਰੇਮੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਕੋੋਚ ਸੁਮਿਤ ਕੋਹਲੀ ਨੇ ਦੱਸਿਆ ਕਿ ਪਿਛਲੇ 40 ਸਾਲ ਤੋਂ ਅੰਡਰ-17 ਲਾਨ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਕਦੇ ਵੀ ਇਹ ਖਿਤਾਬ ਨਹੀਂ ਜਿੱਤਿਆ। ਇਸ ਤੋਂ ਪਹਿਲਾਂ ਇਹ ਮੈਡਲ 1982 ਵਿਚ ਪੰਜਾਬ ਨੂੰ ਮਿਲਿਆ ਸੀ।ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲਾਨ ਟੈਨਿਸ ਦੇ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ।ਜਗਤੇਸ਼ਵਰ ਇਸ ਤੋਂ ਪਹਿਲਾਂ ਅੰਡਰ-14 ਅਤੇ ਅੰਡਰ-17 ਵਿਚ ਪੰਜਾਬ ਚੈਂਪੀਅਨ ਰਿਹਾ ਹੈ ਅਤੇ ਉਸ ਨੇ ਪੰਜਾਬ ਏਸ਼ੀਅਨ ਗੇਮਸ ਵਿੱਚ 8ਵਾਂ ਰੈਂਕ ਪ੍ਰਾਪਤ ਕੀਤਾ ਸੀ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਜਿਲ੍ਹੇ ਵਿੱਚ ਪਹਿਲੇ ਸਥਾਨ ‘ਤੇ ਆ ਰਿਹਾ ਹੈ।ਜਗਤੇਸ਼ਵਰ ਨੇ ਪਿੱਛਲੇ ਸਾਲ ਪੰਜਾਬ ਸਰਕਾਰ ਵਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ।ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਜਗਤੇਸ਼ਵਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਮੇਅਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਇਸ ਮੌਕੇ ਸਪਰਿੰਗ ਡੇਲ ਦੇ ਖੇਡ ਇੰਚਾਰਜ਼ ਨੇਹਾ, ਮਾਤਾ ਹਰਜੋਤ ਕੌਰ, ਪਿਤਾ ਇਦਰਪਾਲ ਸਿੰਘ, ਅਵਨੀਤ ਕੌਰ, ਗੁਰਿੰਦਰ ਸਿੰਘ, ਕੋਚ ਸਰੋਜ ਕੁਮਾਰ, ਵਾਸੂ, ਰਿੱਕੀ ਕਿੰਨਰਾ ਅਤੇ ਹੋਰ ਹਾਜ਼ਰ ਸਨ।