ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਮਾਘੀ ਅਤੇ ਸੰਗਰਾਂਦ ਮੌਕੇ ਸਮੂਹ ਕਿਲਾ ਮਾਰਕੀਟ ਨਿਵਾਸੀਆਂ ਵਲੋਂ ਬਰੈਡ ਪਕੌੜਿਆਂ ਤੇ ਚਾਹ ਦਾ
ਲੰਗਰ ਲਾਇਆ ਗਿਆ।ਮਾਰਕੀਟ ਦੇ ਪ੍ਰਧਾਨ ਪਵਨ ਕੁਮਾਰ ਗਰਗ ਨੇ ਕਿਹਾ ਕਿ ਮਾਘੀ ਤੇ ਸੰਗਰਾਂਦ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੀ ਚਾਹੀਦੀ ਹੈ।ਉਨ੍ਹਾਂ ਮਾਘੀ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ।ਸਤਵੰਤ ਸਿੰਘ ਪੂਨੀਆ ਭਾਜਪਾ ਆਗੂ, ਅਮਨਦੀਪ ਸਿੰਘ ਪੂਨੀਆ, ਪ੍ਰੀਤਮ ਸਿੰਘ ਜੌਹਲ ਰਿਟਾ: ਏ.ਡੀ.ਸੀ, ਵਿਨੋਦ ਕੁਮਾਰ ਬੋਦੀ, ਗੁਰਸੇਵਕ ਸਿੰਘ ਕਾਕੂ, ਸੁਮਿਤ ਗਰਗ, ਭਾਗ ਸਿੰਘ, ਅਸੀਸ ਗੋਇਲ, ਹਰਜਿੰਦਰ ਦੁੱਗਾਂ, ਜਤਿੰਦਰ ਜੋਨੀ, ਆਵਾ ਸਿੰਘ, ਲੱਖਾ ਸਿੰਘ ਮਡਾਹਰ, ਲਕਸ਼ਮੀ ਦੇਵੀ, ਮਜੂਲਾ ਸ਼ਰਮਾ, ਅਰੁਣ ਗੋਇਲ, ਭੁਪਿੰਦਰ ਸਿੰਘ ਤੇ ਮਨਪ੍ਰੀਤ ਸੇਠੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸਮੂਹ ਕਿਲਾ ਮਾਰਕੀਟ ਦੁਕਾਨਦਾਰ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media