Monday, July 8, 2024

ਟਰੈਫਿਕ ਐਜੂਕੇਸ਼ਨ ਸੈਲ ਨੇ ਸ਼੍ਰੋਮਣੀ ਕਮੇਟੀ ਦੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐਚ.ਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਵਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਟਰਾਂਸਪੋਰਟ ਡਰਾਈਵਰਾਂ ਨੁੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ।ਡਰਾਇਵਰਾਂ ਨੂੰ ਦੱਸਿਆ ਗਿਆ ਕਿ ਆਪਣੇ ਵਹੀਕਲਾਂ ਉਹ ਵਾਹਣ ਘੱਟ ਰਫ਼ਤਾਰ ‘ਚ ਚਲਾਉਣ।ਡਿਊਟੀ ‘ਤੇ ਆਉਣ ਅਤੇ ਜਾਣ ਸਮੇਂ ਹਮੇਸ਼ਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਆਪਣੇ ਵਹੀਕਲ ਦੇ ਸਾਰੇ ਕਾਗਜ਼ ਪੂਰੇ ਰੱਖਣ, ਹਮੇਸ਼ਾਂ ਚਾਰ ਪਹੀਆ ਵਾਹਨ ਚਲਾਉਂਦੇ ਸਮੇ ਖ਼ਾਸ ਤੌਰ ‘ਤੇ ਸੀਟ ਬੈਲਟ ਲਗਾ ਕੇ ਰੱਖਣ, ਮੋਬਾਈਲ ਫ਼ੋਨ ਦੀ ਵਰਤੋ ਨਾ ਕਰਨ, ਰੋਂਗ ਸਾਈਡ ਨਾ ਚੱਲਣ, ਸਵਾਰੀਆਂ ਤੇ ਭਾਰ ਢੋਣ ਵਾਲੀਆਂ ਗੱਡੀਆਂ ‘ਤੇ ਉਹਨਾਂ ਦੀ ਸਮਰੱਥਾ ਦੇ ਅਨੁਸਾਰ ਸਵਾਰੀਆਂ ਅਤੇ ਭਾਰ ਢੋਹਣ।ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਟਰਾਂਸਪੋਰਟ ਦੇ ਇੰਚਾਰਜ਼ ਨਿਰਮਲ ਸਿੰਘ, ਕਰਮਜੀਤ ਸਿੰਘ ਇਸ ਸਮੇਂ ਹਾਜ਼ਰ ਸਨ।
ਇਸ ਤੋਂ ਇਲਾਵਾ ਫੋਰ.ਐਸ ਕਾਲਜ ਆਫ ਕਾਮਰਸ ਐਂਡ ਅਲਾਈਡ ਸਟੱਡੀ ਕਸ਼ਮੀਰ ਐਵਿਨਿਊ ਅੰਮਿ੍ਰਤਸਰ ਵਿਖੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ।ਬੱਚਿਆਂ ਨੂੰ 18 ਸਾਲ ਤੋਂ ਘਟ ਉਮਰ ਦੇ ਬੱਚਿਆ ਨੂੰ ਵਾਹਣ ਨਾ ਚਲਾਉਣ ਬਾਰੇ ਪ੍ਰੇਰਿਤ ਕੀਤਾ।ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਦੀ ਵਰਤੋ ਕਰਨ ਅਤੇ ਫਸਟ ਏਡ ਕਿੱਟ ਬਾਰੇ ਦੱਸਿਆ।ਉਹਨਾਂ ਨੂੰ ਨਸ਼ਿਆਂ ਅਤੇ ਨੈਤਿਕਤਾ ਬਾਰੇ ਦੱਸਿਆ ਗਿਆ।ਇਸ ਸਮੇਂ ਪ੍ਰਿੰਸੀਪਲ ਮੈਡਮ ਸਵਿਤਾ ਖੰਨਾ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …