ਅੰਮ੍ਰਿਤਸਰ, 10 ਫਰਵਰੀ (ਜਗਦਪਿ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵਲੋਂ ਊਰਜ਼ਾ, ਵਾਤਾਵਰਣ ਅਤੇ ਪਾਣੀ ਬਾਰੇ ਸੁਤੰਤਰ ਥਿੰਕ ਟੈਂਕ ਕੌਂਸਲ (ਐਨਰਜ਼ੀ, ਐਨਵਾਇਰਮੈਂਟ ਐਂਡ ਵਾਟਰ) ਦੇ ਸਹਿਯੋਗ ਨਾਲ ਸ਼ਹਿਰ ਨੂੰ ਇਲੈਕਟ੍ਰਿਕ ਆਟੋ ‘ਚ ਤਬਦੀਲ ਕਰਨ ਲਈ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ।ਇਹ ਪਾਇਲਟ ਪ੍ਰੋਜੈਕਟ ਲਗਪਗ 300 ਡੀਜ਼ਲ ਆਟੋ ਡਰਾਈਵਰਾਂ ਨੂੰ ਤਿੰਨ ਮਹੀਨਿਆਂ ਦੇ ਦੌਰਾਨ ਈ-ਆਟੋ ਦਾ ਤਜਰਬਾ ਪ੍ਰਦਾਨ ਕਰੇਗਾ।ਇਸ ਪਹਿਲਕਦਮੀ ਨੂੰ ਸੀ.ਈ.ਓ ਹਰਪ੍ਰੀਤ ਸਿੰਘ ਵਲੋਂ 10-02-2024 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਅਤੇ ਸਰਕਾਰੀ ਹਿੱਸੇਦਾਰਾਂ, ਫਾਈਨੈਂਸਰਾਂ, ਆਟੋਮੋਬਾਈਲ ਕੰਪਨੀਆਂ, ਡਰਾਈਵਰਾਂ ਅਤੇ ਕਲਾਕਾਰ ਸਮਾਈਲੀ ਚੌਧਰੀ ਤੇ ਗਾਇਕ ਵਾਗੀਸ਼ ਮੱਕੜ ਦੀ ਸ਼ਮੂਲੀਅਤ ਰਹੀ।
ਪਾਇਲਟ ਦੇ ਹੋਲਿਸਟਿਕ ਇੰਟਰਵੈਂਸ਼ਨ ਪ੍ਰੋਜੈਕਟ ਰਾਹੀਂ ਅੰਮ੍ਰਿਤਸਰ ਵਿੱਚ ਆਟੋ ਦੇ ਪੁਨਰ-ਨਿਰਮਾਣ ਦਾ ਇੱਕ ਹਿੱਸਾ ਹੈ, ਜਿਸ ਦਾ ਉਦੇਸ਼ ਆਮਦਨ ਵਧਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਿੱਚ ਮਦਦ ਕਰਨ ਲਈ ਸ਼ਹਿਰ ਦੇ ਮੌਜ਼ੂਦਾ ਡੀਜ਼ਲ ਆਟੋ ਫਲੀਟ ਨੂੰ ਇਲੈਕਟ੍ਰਿਕ ਵਿੱਚ ਤਬਦੀਲ ਕਰਨਾ ਹੈ।ਸੰਯੁਕਤ ਰਾਜ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਕਲੀਨਰ ਏਅਰ ਐਂਡ ਬੈਟਰ ਹੈਲਥ ਪ੍ਰੋਜੈਕਟ ਦੁਆਰਾ ਫੰਡਿਤ ਇਹ ਪਾਇਲਟ ਇਲੈਕਟ੍ਰਿਕ ਪ੍ਰੋਜੈਕਟ ਪਰਿਵਰਤਨ ਨੂੰ ਨਜਿੱਠਣ ਲਈ ਵਿਵਹਾਰ ‘ਚ ਤਬਦੀਲੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪਾਇਲਟ ਨੂੰ ਸੂਚਿਤ ਕਰਨ ਲਈ 2023 ਵਿੱਚ ਅੰਮ੍ਰਿਤਸਰ ‘ਚ 533 ਡੀਜ਼ਲ ਆਟੋ ਡਰਾਈਵਰਾਂ ਵਿੱਚ ਇੱਕ ਮਾਤਰਾਤਮਕ ਸਰਵੇਖਣ ਕੀਤਾ ਅਤੇ ਪਾਇਆ ਕਿ ਈ-ਆਟੋਆਂ ਨੂੰ ਅਪਣਾਉਣ ਵਿੱਚ ਕਈ ਵਿਹਾਰਕ ਰੁਕਾਵਟਾਂ ਸਨ।ਇਹਨਾਂ ਵਿਚੋਂ ਕੁੱਝ ਚਾਰਜ਼ਿੰਗ ਬੁਨਿਆਦੀ ਢਾਂਚੇ ਦੀ ਘਾਟ, ਇਲੈਕਟ੍ਰਿਕ ਆਟੋ ਬਾਰੇ ਰੇਂਜ਼ ਦੀ ਚਿੰਤਾ ਅਤੇ ਲਾਗਤ ਸ਼ਾਮਲ ਸਨ।ਪਾਇਲਟ ਜੋ ਹਰੇਕ ਡਰਾਈਵਰ ਨੂੰ ਬਿਨਾਂ ਕਿਸੇ ਕੀਮਤ ਦੇ ਤਿੰਨ ਦਿਨਾਂ ਲਈ ਇਲੈਕਟ੍ਰਿਕ ਆਟੋ ਦੀ ਵਰਤੋਂ ਕਰਨ ਦੇਵੇਗਾ।ਇਸ ਦਾ ਉਦੇਸ਼ ਗਲਤ ਧਾਰਨਾਵਾਂ ਨੂੰ ਪਹਿਲਾਂ ਹੀ ਦੂਰ ਕਰਨਾ ਅਤੇ ਇੱਕ ਸੁਚੱਜੀ ਹਰੀ ਤਬਦੀਲੀ ਨੂੰ ਸਮਰੱਥ ਬਣਾਉਣਾ ਹੈ।
ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰੋਜੈਕਟ ਅੰਮ੍ਰਿਤਸਰ ਦੇ ਪੂਰੇ ਡੀਜ਼ਲ ਆਟੋ ਫਲੀਟ ਨੂੰ ਇਲੈਕਟ੍ਰਿਕ ਵਿੱਚ ਤਬਦੀਲ ਕਰਨ `ਤੇ ਕੇਂਦ੍ਰਿਤ ਇੱਕ ਵਿਲੱਖਣ ਪਹਿਲਕਦਮੀ ਹੈ।ਲਗਭਗ 750 ਡਰਾਈਵਰ ਪਹਿਲਾਂ ਹੀ ਈ-ਆਟੋ ਵਿੱਚ ਤਬਦੀਲ ਹੋ ਚੁੱਕੇ ਹਨ।`ਸੜਕ ਦਾ ਸਰਤਾਜ` ਪਾਇਲਟ ਆਟੋ ਡਰਾਈਵਰ ਭਾਈਚਾਰਿਆਂ ਨੂੰ ਸ਼ਾਮਲ ਕਰਕੇ ਈ-ਆਟੋ ਨਾਲ ਜੁੜੇ ਮਾਣ ਨੂੰ ਵਧਾ ਕੇ ਈ-ਆਟੋ ਅਪਣਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰੇਗਾ।”
ਕਾਰਤਿਕ ਗਣੇਸ਼ਨ, ਫੈਲੋ ਅਤੇ ਡਾਇਰੈਕਟਰ ਰਿਸਰਚ ਕੋਆਰਡੀਨੇਸ਼ਨ ਨੇ ਕਿਹਾ ਕਿ, “ਕੌਂਸਲ ਅਤੇ ਪ੍ਰੋਜੈਕਟ ਲਈ ਤਰਜ਼ੀਹਾਂ ਵਿਚੋਂ ਇੱਕ ਭਾਰਤ ਦੇ ਸੰਮਲਿਤ ਪਰਿਵਰਤਨ ਨੂੰ ਤੇਜ਼ ਕਰਨਾ ਹੈ।ਇਸ ਈਵੈਂਟ ਵਿੱਚ `ਸੜਕ ਕੇ ਸਰਤਾਜ` ਦੀ ਸ਼ੁਰੂਆਤ ਵੀ ਹੋਈ।ਇਹ ਇੱਕ ਮਲਟੀਮੀਡੀਆ ਜਾਗਰੂਕਤਾ ਮੁਹਿੰਮ ਹੈ, ਜੋ ਇਸ ਅੰਦੋਲਨ ਦੇ ਨੇਤਾਵਾਂ ਨੂੰ ਡੀਜ਼ਲ ਆਟੋ ਈ-ਆਟੋ ਵਿੱਚ ਤਬਦੀਲ ਕਰਨ ਲਈ ਪ੍ਰੇਰਦੀ ਹੈ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …