Sunday, December 22, 2024

ਘਰ ਘਰ ਰਾਸ਼ਨ ਸਕੀਮ ਤਹਿਤ ਅਜਨਾਲਾ ਵਿਚ ਰਾਸ਼ਨ ਦੀ ਵੰਡ ਸ਼ੁਰੂ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੋਰ ਇਨਕਲਾਬੀ ਕਦਮ ਪੁੱਟਦਿਆਂ 10 ਫਰਵਰੀ ਤੋਂ ਘਰ ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਪੰਜਾਬ ਵਿੱਚ ਘਰ ਘਰ ਮੁਫਤ ਰਾਸ਼ਨ ਵੰਡਣ ਦਾ ਕੰਮ ਆਰੰਭ ਹੋ ਚੁੱਕਾ ਹੈ।
ਅਜਨਾਲਾ ਵਿਖੇ ਇਸ ਸਕੀਮ ਦੀ ਆਰੰਭਤਾ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸਕੀਮ ਸਦਕਾ ਲੋਕਾਂ ਨੂੰ ਰਾਸ਼ਨ ਲਈ ਲਾਈਨਾਂ ਵਿੱਚ ਖੜ੍ਹ ਕੇ ਉਡੀਕ ਕਰਨ ਤੋਂ ਨਿਜ਼ਾਤ ਮਿਲ ਜਾਵੇਗੀ।ਉਨਾਂ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਜਾਰੀ ਰਾਸ਼ਨ ਕਾਰਡਾਂ ਦੇ ਲਾਭਪਾਤਰੀਆਂ ਲਈ ਸਰਕਾਰ ਵਲੋਂ ਮਾਰਕਫੈਡ ਅਧੀਨ ਮਾਡਲ ਫੇਅਰ ਪ੍ਰਾਈਸ ਸ਼ਾਪ (ਐਮ.ਐਫ.ਪੀ.ਐਸ) ਖੋਲ੍ਹੇ ਜਾ ਰਹੇ ਹਨ।ਇਹਨਾਂ ਨਾਲ ਰਾਸ਼ਨ ਕਾਰਡ ਪਰਿਵਾਰਾਂ ਦੇ ਲਾਭਪਾਤਰੀ ਜੋੜੇ ਗਏ ਹਨ।ਇਨ੍ਹਾਂ ਲਾਭਪਾਤਰੀਆਂ ਨੂੰ ਪ੍ਰਤੀ ਮੈਂਬਰ 5 ਕਿਲੋ ਆਟਾ ਜਾਂ 5 ਕਿਲੋ ਕਣਕ ਦੀ ਵੰਡ ਮੁਫਤ ਕੀਤਾ ਜਾਵੇਗੀ।
ਇਸ ਮੌਕੇ ਓ.ਐਸ.ਡੀ ਗੁਰਜੰਟ ਸਿੰਘ ਸੋਹੀ, ਮਾਰਕਿਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਬਲਾਕ ਪ੍ਰਧਾਨ ਮੰਨੂ ਮੱਲ੍ਹੀ, ਪਿੰਡ ਮੋਹਣ ਭੰਡਾਰੀਆਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ (ਜੱਗਾ) ਪੰਨੂ, ਰਾਜਬੀਰ ਸਿੰਘ ਪੰਨੂ, ਲੱਖਾ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਠੇਕੇਦਾਰ ਗੁਰਦੀਪ ਸਿੰਘ, ਬਚਨ ਲਾਲ ਚੌਂਕੀਦਾਰ, ਤਰਸੇਮ ਸਿੰਘ, ਗੁਰਮੁੱਖ ਸਿੰਘ, ਕਰਨੈਲ ਸਿੰਘ, ਪ੍ਰਧਾਨ ਬੂਟਾ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …