Wednesday, December 4, 2024

ਐਨ.ਡੀ.ਆਰ.ਐਫ ਟੀਮ ਨੇ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਸਮੇਂ ਬਚਾਓ ਬਾਰੇ ਦਿੱਤੀ ਜਾਣਕਾਰੀ

ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਕਿਸੇ ਵੀ ਕੁਦਰਤੀ ਆਫ਼ਤ ਦੇ ਸਮੇਂ ਸਥਾਨਕ ਆਬਾਦੀ ਸਭ ਤੋਂ ਪਹਿਲਾਂ ਅੱਗੇ ਆਉਂਦੀ ਹੈ।ਇਸੇ ਸੰਬੰਧ ਵਿੱਚ ਐਨ.ਡੀ.ਆਰ.ਐਫ ਦੀ ਟੀਮ ਵਲੋਂ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਖੇ ਪ੍ਰਦਰਸ਼ਨ ਸੈਸ਼ਨ ਕੀਤਾ ਗਿਆ, ਜਿਸ ਵਿੱਚ ਲਗਭਗ 25 ਕਰਮਚਾਰੀਆਂ ਨੇ ਹਿੱਸਾ ਲਿਆ।ਇਹ ਸੈਸ਼ਨ 2-3 ਘੰਟੇ ਤੱਕ ਚੱਲਿਆ।ਬੜੂ ਸਾਹਿਬ ਦੇ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਸਮੇਂ ਵਰਤੇ ਜਾਣ ਵਾਲੇ ਉਪਾਅ ਬਾਰੇ ਜਾਣਕਰੀ ਦਿੱਤੀ ਗਈ।ਕੈਂਪ ਵਿੱਚ ਐਨ.ਡੀ.ਆਰ.ਐਫ ਦੇ ਕਮਾਂਡਿੰਗ ਅਫਸਰ ਪ੍ਰਵੀਨ ਕੁਮਾਰ, ਐਨ.ਡੀ.ਆਰ.ਐਫ ਦੇ ਸਬ ਇੰਸਪੈਕਟਰ ਅਸ਼ੋਕ ਕੁਮਾਰ, ਤਹਿਸੀਲਦਾਰ ਦੀਪਕ ਸੂਦ ਅਤੇ ਬੜੂ ਸਾਹਿਬ ਦੇ ਸੇਵਾਦਾਰ ਬਖਸ਼ੀਸ਼ ਸਿੰਘ ਤੇ ਗੁਰਮੇਲ ਸਿੰਘ ਮੌਜ਼ੂਦ ਸਨ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …