Saturday, April 13, 2024

ਖ਼ਾਲਸਾ ਸਕੂਲ ਦਾ ਮੈਗਜ਼ੀਨ ‘ਬਿਬੇਕਸਰ’ ਲੋਕ ਅਰਪਿਤ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਪਲੇਠੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦਾ ਸੈਸ਼ਨ 2023-24 ਦਾ ਸਾਲਾਨਾ ਮੈਗਜ਼ੀਨ ‘ਬਿਬੇਕਸਰ’ ਲੋਕ ਅਰਪਿਤ ਕੀਤਾ ਗਿਆ।ਗੁਰਪ੍ਰੀਤ ਸਿੰਘ ਗਿੱੱਲ ਸਕੱਤਰ ਸਕੂਲਜ਼, ਲਖਵਿੰਦਰ ਸਿੰਘ ਢਿੱਲੋਂ ਧਾਰਮਿਕ ਜਾਇੰਟ ਸਕੱਤਰ, ਡਾ. ਮਹਿਲ ਸਿੰਘ ਪ੍ਰਿੰਸੀਪਲ ਖ਼ਾਲਸਾ ਕਾਲਜ, ਡਾ. ਸਰਬਜੀਤ ਸਿੰਘ, ਡਾ. ਸੁਰਿੰਦਰ ਕੌਰ ਪ੍ਰਿੰਸੀਪਲ ਕਾਲਜ ਫਾਰ ਵੁਮੈਨ, ਡਾ. ਹਰਪ੍ਰੀਤ ਕੌਰ ਪ੍ਰਿੰਸੀਪਲ ਕਾਲਜ ਆਫ ਐਜੂਕੇਸ਼ਨ, ਪ੍ਰਿੰ. ਪੁਨੀਤ ਕੌਰ ਨਾਗਪਾਲ, ਸ਼ਰਨਜੀਤ ਸਿੰਘ ਮੁੱਖ ਸੰਪਾਦਕ, ਰਾਜਬਿੰਦਰ ਸਿੰਘ ਅਤੇ ਸੰਪਾਦਕੀ ਬੋਰਡ ਹਾਜ਼ਰ ਸੀ।
ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਦੱਸਿਆ ਕਿ ਖ਼ਾਲਸਾ ਸਕੂਲ 22 ਅਕਤੂਬਰ 1893 ਈ. ਨੂੰ ਸਥਾਪਤ ਹੋਇਆ ਸੀ ਅਤੇ 1974 ਵਿੱਚ ਸਾਲਾਨਾ ਮੈਗਜ਼ੀਨ ‘ਬਿਬੇਕਸਰ’ ਦੀ ਪਹਿਲੀ ਵਾਰ ਪ੍ਰਕਾਸ਼ਨਾ ਹੋਈ ਸੀ।ਮੈਗਜ਼ੀਨ ਦੀ ਪ੍ਰਕਾਸ਼ਨਾ ਨਾਲ ਹਰੇਕ ਵਿਦਿਆਰਥੀ ਨੂੰ ਕੁੱਝ ਰਚਨ ਦਾ ਮੌਕਾ ਮਿਲਦਾ ਹੈ।ਇਸੇ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਹੌਸਲਾ ਅਫ਼ਜਾਈ ਮਿਲਦੀ ਹੈ।ਮੈਗਜ਼ੀਨ ਵਿੱਚ ਪੰਜਾਬੀ, ਧਾਰਮਿਕ, ਹਿੰਦੀ, ਅੰਗਰੇਜ਼ੀ, ਸਾਇੰਸ ਵਿਭਾਗਾਂ ਲਈ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਖੋਜ਼ ਭਰਪੂਰ ਲਿਖਤਾਂ ਨਾਲ ਹਾਜ਼ਰੀ ਲਵਾਈ ਹੈ।ਵਰਣਨਯੋਗ ਹੈ ਕਿ ਇਥੇ ਇਸ ਸਮੇਂ ਨਰਸਰੀ ਤੋਂ ਬਾਰ੍ਹਵੀਂ ਤੱਕ 3200 ਦੇ ਕਰੀਬ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ ਅਤੇ ਵਿੱਦਿਅਕ, ਧਾਰਮਿਕ, ਸੱਭਿਆਚਾਰਕ ਤੇ ਖੇਡਾਂ ਪੱਖੋਂ ਇਸ ਸਕੂਲ ਦੀਆਂ ਪ੍ਰ੍ਰਾਪਤੀਆਂ ਸ਼ਾਨਦਾਰ ਹਨ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …