Wednesday, April 24, 2024

ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਪਦਮ ਸ੍ਰੀ ਸੁਰਜੀਤ ਪਾਤਰ ਨੇ ਸਮਾਗਮ ਨੂੰ ਲਾਏ ਚਾਰ ਚੰਨ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਰੰਗਲਾ ਪੰਜਾਬ ਇਸ ਖੇਤਰ ਦਾ ਸਭ ਤੋਂ ਵੱਡਾ ਸੱਭਿਆਚਾਰਕ ਮੇਲਾ, ਹੈ, ਜੋ ਸਾਹਿਤ, ਭੋਜਨ, ਸੰਗੀਤ, ਬਹਾਦਰੀ ਅਤੇ ਪੰਜਾਬ ਦੇ ਆਪਣੇ ਸੇਵਾ ਭਾਵਨਾ ਦੇ ਅਣਗਿਣਤ ਰੰਗਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ, ਹਰ ਉਮਰ ਦੇ ਦਰਸ਼ਕਾਂ ਨੂੰ ਖਿੱਚ ਰਿਹਾ ਹੈ।ਅੰਮ੍ਰਿਤਸਰ ਦੇ ਵੱਖ-ਵੱਖ ਸਥਾਨਾਂ ‘ਤੇ ਹੋ ਰਹੇ ਸਮਾਗਮ ਪੰਜਾਬ ਦੇ ਅਲੱਗ-ਅਲੱਗ ਪਹਿਲੂਆਂ ਨੂੰ ਉਜਾਗਰ ਕਰ ਰਹੇ ਹਨ।
ਇਸੇ ਦੌਰਾਨ ਪਾਰਟੀਸ਼ਨ ਮਿਊਜ਼ੀਅਮ ਵਿਖੇ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਦੂਜੇ ਅਤੇ ਆਖ਼ਰੀ ਦਿਨ ਵੀ ਸਾਹਿਤਕ ਮੇਲਾ ਕਰਵਾਇਆ ਗਿਆ।ਪੰਜਾਬੀ ਦੇ ਪ੍ਰਸਿੱਧ ਕਵੀ ਪਦਮ ਸ਼੍ਰੀ ਸਨਮਾਨਿਤ ਡਾ. ਸੁਰਜੀਤ ਪਾਤਰ ਅਤੇ ਪ੍ਰੋਫੈਸਰ ਸਰਬਜੋਤ ਸਿੰਘ ਬਹਿਲ, ਜੋ ਕਿ ਅਕਾਦਮਿਕ ਅਤੇ ਕਵਿਤਾ ਦੇ ਸ਼ੌਕੀਨ ਇੱਕ ਆਰਕੀਟੈਕਟ ਹਨ, ਵਿਚਕਾਰ ਸਪੈਲ ਬਾਊਂਡਿੰਗ ਸੈਸ਼ਨ ਹੋਇਆ।
ਦੂਜੇ ਸੈਸ਼ਨ ਵਿੱਚ ਸੀਮਾ ਕੋਹਲੀ, ਇੱਕ ਪ੍ਰਯੋਗਾਤਮਕ ਬਹੁ-ਅਨੁਸਾਸ਼ਨੀ ਕਲਾਕਾਰ, ਕਲਾ ਦੇ ਉਦਯੋਗਪਤੀ ਅਤੇ ਟੀਮ ਵਰਕ ਆਰਟਸ ਦੇ ਮੈਨੇਜਿੰਗ ਡਾਇਰੈਕਟਰ ਸੰਜ਼ੋਏ ਕੇ. ਰਾਏ ਨਾਲ ਇੱਕ ਮਜ਼ੇਦਾਰ ਗੱਲਬਾਤ ਹੋਈ।ਡਿਪਟੀ ਕਮਿਸ਼ਨਰ ਘਨਸਾਮ ਥੋਰੀ ਦੁਆਰਾ ਇਨ੍ਹਾਂ ਸਾਹਿਤ ਮਾਹਿਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਉਨਾਂ ਦੀ ਹਾਜ਼ਰੀ ਨਾਲ ਸਾਹਿਤ ਉਤਸਵ ਨੂੰ ਹੋਰ ਵੀ ਚਾਰ ਚੰਨ ਲੱਗ ਗਏ।
ਇਹਨਾਂ ਸੈਸ਼ਨਾਂ ਤੋਂ ਬਾਅਦ ਦਰਸ਼ਕਾਂ ਨੂੰ ਪੇਸ਼ੇਵਰ ਕਹਾਣੀਕਾਰਾਂ ਦੁਆਰਾ ਸੁਣਾਈਆਂ ਦਿਲਚਸਪ ਕਹਾਣੀਆਂ ਦੇ ਨਾਲ ਅੰਮ੍ਰਿਤਸਰ ਦੇ ਕੰਧਾਂ ਵਾਲੇ ਸ਼ਹਿਰ ਵਿੱਚ ਇੱਕ ਮਾਰਗਦਰਸ਼ਨ ਟੂਰ ਕਰਵਾਇਆ ਗਿਆ, ਜੋ ਸ਼ਹਿਰ ਦੇ ਇਤਿਹਾਸ ਨੂੰ ਜਾਣਨ ਲਈ ਵੱਡਾ ਸਰੋਤ ਬਣਿਆ।
ਖਾਲਸਾ ਕਾਲਜ ਦੇ ਨੌਜਵਾਨਾਂ ਦੁਆਰਾ ਪ੍ਰੇਰਨਾਦਾਇਕ ਨਾਟਕ ਪੇਸ਼ ਕੀਤਾ ਗਿਆ।ਜਿਸ ਨੇ ਪੰਜਾਬ ਅਤੇ ਅੰਮ੍ਰਿਤਸਰ ਦੇ ਸ਼ਾਨਦਾਰ ਵਿਰਸੇ ਅਤੇ ਇਤਿਹਾਸ ਬਾਰੇ ਚਾਨਣਾ ਪਾਇਆ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …