Wednesday, April 24, 2024

‘ਰੰਗਲਾ ਪੰਜਾਬ’ ਮੇਲੇ ‘ਚ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ‘ਤੇ ਕੀਤੀ ਚਰਚਾ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵਲੋਂ ਗੁਰੂ ਨਗਰੀ ਵਿਖੇ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਦੇ ਦੂਸਰੇ ਦਿਨ ਪਾਰਟੀਸ਼ੀਅਨ ਮਿਊਜ਼ੀਅਮ ‘ਚ ਪੰਜਾਬੀ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ‘ਤੇ ਗੰਭੀਰ ਚਰਚਾ ਕੀਤੀ।ਵਿਭਾਗ ਦੇ ਵਧੀਕ ਡਾਇਰੈਕਟਰ ਰਾਕੇਸ਼ ਪੋਪਲੀ ਨੇ ਕਿਹਾ ਕਿ ਪੰਜਾਬੀ ਸਾਹਿਤ ਸਦੀਆਂ ਤੋਂ ਪੰਜਾਬੀ ਸਭਿਆਚਾਰ ਦੀ ਤਰਜ਼ਮਾਨੀ ਕਰ ਰਿਹਾ ਹੈ।ਇਸ ਨੇ ਸਮੇਂ ਦੇ ਨਾਲ-ਨਾਲ ਬਹੁਤ ਬਦਲਾਅ ਵੀ ਵੇਖੇ ਹਨ।ਅੱਜ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਸਾਨੂੰ ਪੰਜਾਬ ਸਾਹਿਤ ਦੀਆਂ ਜੜ੍ਹਾਂ ਨਾਲ ਜੁੜੇ ਮਹਾਨ ਵਿਅਕਤੀਆਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਹੈ।ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਲੇਖਕਾਂ, ਕਵੀਆਂ ਅਤੇ ਬੁੱਧੀਜੀਵੀਆਂ ਨਾਲ ਇਹ ਦੋ ਦਿਨ ਪੰਜਾਬ ਸਾਹਿਤ ਦੇ ਹਰ ਪਹਿਲੂ ਜਿਵੇਂ ਕਿ ਕਵਿਤਾ, ਕਹਾਣੀ, ਨਾਟਕ ਆਦਿ ‘ਤੇ ਚਰਚਾ ਕੀਤੀ ਜਾਵੇ। ਉਨਾਂ ਆਏ ਹੋਏ ਸਾਹਿਤਕਾਰਾਂ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਤੁਹਾਡੀ ਚਰਚਾ ਪੰਜਾਬ ਦੇ ਸ਼ਾਨਮੱਤੇ ਇਤਹਾਸ ‘ਤੇ ਇੱਕ ਝਲਕ ਹੋਵੇਗੀ।ਤੁਹਾਡੇ ਵਿਚਾਰਾਂ ਦਾ ਆਦਾਨ-ਪ੍ਰਦਾਨ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਬਾਰੇ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ।ਉਨਾਂ ਉਭਰਦੇ ਸਾਹਿਤਕਾਰਾਂ ਨੂੰ ਵੀ ਸੱਦਾ ਦਿੱਤਾ ਕਿ ਜੇਕਰ ਉਹ ਸਥਾਪਿਤ ਲੇਖਕਾਂ ਦੇ ਵਿਚਾਰ, ਅਵਾਜ਼ ਅਤੇ ਸਾਹਿਤ ਖਜ਼ਾਨੇ ਨੂੰ ਸੁਣਨਾ ਚਾਹੁੰਦੇ ਹੋ ਤਾਂ ਕੱਲ ਇਸ ਵਿੱਚ ਜਰੂਰ ਸ਼ਾਮਲ ਹੋਣ।ਉਨਾਂ ਕਿਹਾ ਕਿ ਅੰਮ੍ਰਿਤਸਰ ਇਤਹਾਸਕ ਅਤੇ ਸਭਿਆਚਾਰਕ ਤੌਰ ‘ਤੇ ਅਮੀਰ ਸ਼ਹਿਰ ਹੈ।ਇਸ ਨੇ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਕੱਦਵਾਰ ਸ਼ਖਸ਼ੀਅਤਾਂ ਪੰਜਾਬੀ ਜਗਤ ਦੀ ਝੋਲੀ ਪਾਈਆਂ ਹਨ।ਇਸ ਲਈ ਅੰਮ੍ਰਿਤਸਰ ਵਿੱਚ ਇਹ ਸਾਹਿਤ ਮੇਲਾ ਰੱਖਿਆ ਗਿਆ ਹੈ।ਸਾਹਿਤ ਮੇਲੇ ਵਿੱਚ ਆਏ ਸਾਹਿਤਕਾਰਾਂ ਨੂੰ ਰਜ਼ਤ ਉਬਰਾਏ ਵਧੀਕ ਪ੍ਰਸ਼ਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਟੀ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ‘ਜੀ ਆਇਆਂ ‘ਕਿਹਾ।
ਮੇਲੇ ਦੇ ਪਹਿਲੇ ਦਿਨ ਅੱਜ ਜਗਜੀਤ ਸਿੰਘ ਜੌਹਲ, ਜਸਲੀਨ ਔਲਖ, ਰਜਿੰਦਰ ਸਿੰਘ, ਅੰਮ੍ਰਿਤਾ ਸ਼ਰਮਾ, ਜਤਿੰਦਰ ਬਰਾੜ, ਨਵਦੀਪ ਸੂਰੀ, ਕੇਸ਼ਵਰ ਦੇਸਾਈ, ਅਰਵਿੰਦਰ ਚਮਕ ਅਤੇ ਜਸਮੀਤ ਕੌਰ ਨਈਅਰ ਨੇ ਵਿਚਾਰ-ਚਰਚਾ ਵਿੱਚ ਭਾਗ ਲਿਆ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …