Thursday, January 23, 2025

ਰੰਗਲਾ ਪੰਜਾਬ ਮੇਲੇ ਤਹਿਤ ਕਰਵਾਈ ਗਈ ਪੰਜ ਕਿਲੋਮੀਟਰ ਮੈਰਾਥਾਨ, 1650 ਨੌਜਵਾਨਾਂ ਨੇ ਲਿਆ ਹਿੱਸਾ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਮੇਲੇ ਤਹਿਤ ਤੰਦਰੁਸਤੀ ਦਾ ਸੰਦੇਸ਼ ਦੇਣ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਕਰਵਾਈ ਗਈ ਪੰਜ ਕਿਲੋਮੀਟਰ ਦੌੜ (ਗਰੀਨਥਨ) ਵਿੱਚ ਲੜਕੀਆਂ ਦੇ ਵਰਗ ਜਸਬੀਰ ਕੌਰ ਅਤੇ ਲੜਕਿਆਂ ਦੇ ਵਰਗ ‘ਚ ਤਰੁਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਪਹਿਲੇ ਸਥਾਨ ‘ਤੇ ਰਹੇ ਜੇਤੂਆਂ ਨੂੰ ਪੰਝੀ ਪੰਝੀ ਹਜਾਰ ਰੁਪਏ ਦੇ ਇਨਾਮ ਦਿੱਤੇ ਗਏ।
ਲੜਕੀਆਂ ਦੇ ਵਰਗ ਵਿੱਚ ਦੂਸਰੇ ਸਥਾਨ ‘ਤੇ ਸੁਖਮਨਦੀਪ ਕੌਰ, ਤੀਸਰੇ ‘ਤੇ ਕੰਚਨ, ਚੌਥੇ ‘ਤੇ ਹਰਪ੍ਰੀਤ ਕੌਰ ਅਤੇ ਪੰਜਵੇਂ ‘ਤੇ ਲਕਸ਼ਪ੍ਰੀਤ ਕੌਰ ਰਹੀ।ਇਸੇ ਤਰ੍ਹਾਂ ਲੜਕਿਆਂ ਦੇ ਵਰਗ ਵਿੱਚ ਤਰੁਨ ਨੇ ਪਹਿਲਾ, ਜਸ਼ਨਪ੍ਰੀਤ ਸਿੰਘ ਨੇ ਦੂਸਰਾ, ਗੁਰਦੀਪ ਸਿੰਘ ਨੇ ਤੀਸਰਾ, ਬਲਬੀਰ ਕੁਮਾਰ ਨੇ ਚੌਥਾ ਤੇ ਸ਼ਿਵਜੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਪਹਿਲੇ ਸਥਾਨ ‘ਤੇ ਜੇਤੂਆਂ ਨੂੰ 25000 ਰੁਪਏ, ਦੂਸਰੇ ਸਥਾਨ ਦੇ ਜੇਤੂ ਨੂੰ 20 ਹਜ਼ਾਰ ਰੁਪਏ, ਤੀਸਰੇ ਸਥਾਨ ਲਈ 15 ਹਜ਼ਾਰ ਰੁਪਏ, ਚੌਥੇ ਲਈ 10 ਹਜ਼ਾਰ ਰੁਪਏ ਅਤੇ ਪੰਜਵੇਂ ਸਥਾਨ ਲਈ 5000 ਰੁਪਏ ਦਾ ਇਨਾਮ ਦਿੱਤਾ ਗਿਆ।ਦੌੜ ਸਵੇਰੇ ਅੰਮ੍ਰਿਤ ਆਨੰਦ ਪਾਰਕ ਤੋਂ ਸ਼ੁਰੂ ਹੋਈ, ਜਿਸ ਨੂੰ ਹਲਕਾ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ।ਇਸ ਮੈਰਾਥਨ ਵਿੱਚ ਕਰੀਬ 1650 ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਵਧੀਕ ਡਾਇਰੈਕਟਰ ਸੈਰ ਸਪਾਟਾ ਰਾਕੇਸ਼ ਪੋਪਲੀ, ਵਧੀਕ ਕਮਿਸ਼ਨਰ ਨਗਰ ਨਿਗਮ ਸੁਰਿੰਦਰ ਸਿੰਘ, ਸੈਕਟਰੀ ਆਰ.ਟੀ.ਏ ਅਰਸ਼ਦੀਪ ਸਿੰਘ, ਐਸ.ਡੀ.ਐਮ ਅਰਵਿੰਦਰਪਾਲ ਸਿੰਘ, ਅਰਵਿੰਦਰ ਸਿੰਘ ਭੱਟੀ, ਜਿਲਾ ਖੇਡ ਅਫਸਰ ਸੁਖਚੈਨ ਸਿੰਘ, ਟੀ.ਐਸ ਰਾਜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …