ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਰਾਣੀ ਕਾ ਬਾਗ ਉੱਪਲ ਨਿਊਰੋ ਹਸਪਤਾਲ ਅਤੇ ਮਲਟੀ ਸਪੈਸ਼ੈਲਿਟੀ ਸੈਂਟਰ ਵਿਖੇ 5 ਤੋਂ 20
ਮਾਰਚ ਤੱਕ ਸਵੇਰੇ 10-00 ਵਜੇ ਤੋਂ ਦੁਪਹਿਰ 2-00 ਵਜੇ ਤੱਕ ਦਿਲ ਦੇ ਰੋਗਾਂ ਦੇ ਮਾਹਿਰ ਡਾ਼: ਆਬਿਦ ਹੁਸੈਨ ਦਿਲ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ।ਹਸਪਤਾਲ ਦੇ ਸੰਸਥਾਪਕ ਤੇ ਨਿਊਰੋ ਸਰਜਨ ਡਾ: ਅਸ਼ੋਕ ਉੱਪਲ ਨੇ ਦੱਸਿਆ ਕਿ 15 ਦਿਨਾਂ ਤੱਕ ਮੁਫ਼ਤ ਓ.ਪੀ.ਡੀ ਵਿੱਚ ਐਂਜੀਓਗ੍ਰਾਫੀ, ਐਂਜੀਓਪਲਾਸਟੀ, ਐਕੋਕਾਰਡੀਓਗ੍ਰਾਫੀ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ ਟੈਸਟ ਭਾਰੀ ਰਿਆਇਤਾਂ `ਤੇ ਕੀਤੇ ਜਾਣਗੇ।ਇਸ ਦੇ ਨਾਲ ਈ.ਸੀ.ਜੀ, ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਦੇ ਟੈਸਟ ਮੁਫਤ ਕੀਤੇ ਜਾਣਗੇ
ਡਾ: ਆਬਿਦ ਹੁਸੈਨ ਨੇ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ ਦੇ ਲੱਛਣ ਜਿਵੇਂ ਛਾਤੀ `ਚ ਦਰਦ, ਸਾਹ ਲੈਣ `ਚ ਤਕਲੀਫ਼, ਬਹੁਤ ਜਿਆਦਾ ਥਕਾਵਟ ਜਾਂ ਬੇਹੋਸ਼ੀ, ਧੜਕਣ ਦਾ ਵਧਣਾ ਘਟਣਾ ਦਿਲ ਦੀਆਂ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ।ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਜਿਸ ਦੇ ਬਾਅਦ ਵਿੱਚ ਗੰਭੀਰ ਨਤੀਜੇ ਹੋ ਸਕਦੇ ਹਨ।ਡਾ: ਉੱਪਲ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਨੂੰ ਇਸ ਮੁਫ਼ਤ ਓ.ਪੀ.ਡੀ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media