Saturday, December 21, 2024

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ‘ਤੇੇ ਐਨ.ਸੀ.ਸੀ ਕੈਡਿਟਾਂ ਦਰਮਿਆਨ ਪੋਸਟਰ ਮੇਕਿੰਗ ਮੁਕਾਬਲਾ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ) – ਐਨ.ਸੀ.ਸੀ ਕੈਡਿਟਾ ਵਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ।ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਅਧੀਨ ਪੈਂਦੇ ਸਕੂਲ ਆਫ ਐਮੀਨੈਂਸ ਛੇਹਰਟਾ ਦੇ ਐਨ.ਸੀ.ਸੀ ਕੈਡਿਟਾਂ ਵਲੋਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨਮੀਤ ਕੌਰ ਨੇ ਦੱਸਿਆ ਕਿ ਸ਼ਹੀਦੀ ਦਿਹਾੜਾ ਮਨਾਉਣ ਲਈ ਐਨ.ਸੀ.ਸੀ ਕੈਡਿਟਾਂ ਦਰਮਿਆਨ ਪੋਸਟਰ ਮੇਕਿੰਗ, ਭਾਸ਼ਣ, ਲੇਖ ਲਿਖਣ ਪ੍ਰਤੀਯੋਗਤਾ ਆਦਿ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਬਹੁਤ ਹੀ ਸੁੰਦਰ ਪੋਸਟਰ ਬਣਾਏ ਸਨ।ਐਨ.ਸੀ.ਸੀ ਕੈਡਿਟਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ‘ਤੇ ਵਿਸਥਾਰ ਸਹਿਤ ਚਾਨਣਾ ਪਾਇਆ।
ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਕੈਡਿਟ ਸਲੋਨੀ, ਸਾਕਸ਼ੀ, ਕਿਰਨਪ੍ਰੀਤ ਕੌਰ ਯਾਸ਼ੀਕਾ, ਤਨਵੀਰ, ਗੁਰਲੀਨ ਕੌਰ ਨੇ ਹਿੱਸਾ ਲਿਆ।ਇਸੇ ਪ੍ਰਕਾਰ ਭਾਸ਼ਣ ਮੁਕਾਬਲਿਆਂ ਵਿੱਚ ਕੈਡਿਟ ਮਨਪ੍ਰੀਤ ਸਿੰਘ, ਅਨੁਜ, ਕਿਰਨਦੀਪ ਕੌਰ, ਅਰਸ਼ਦੀਪ ਕੌਰ, ਸਗਨ ਸੌਂਧੀ, ਏਕਨੂਰ, ਮੁਸਕਾਨਦੀਪ, ਸਿਮਰਪ੍ਰੀਤ, ਪੋਸਟਰ ਮੇਕਿੰਗ ਮੁਕਾਬਲਿਆਂ ਦੇ ਵਿੱਚ ਕੈਡਿਟ ਓਮ ਮਿਸ਼ਰਾ ਅਰਸ਼ਦੀਪ ਸਿੰਘ ਮਨਪ੍ਰੀਤ ਸਿੰਘ ਨਿਖਿਲ ਚੌਧਰੀ, ਅਨੁਜ ਕੁਮਾਰ ਵੰਸ਼ ਨੇ ਭਾਗ ਲਿਆ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਮਨਮੀਤ ਕੌਰ ਦੁਆਰਾ ਸਾਰੇ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਲੈਫ. ਹਰਮਨਪ੍ਰੀਤ ਸਿੰਘ ਉਪਲ, ਹਵਾਲਦਾਰ ਸੁਖਦੇਵ ਸਿੰਘ, ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਅਮਨਦੀਪ ਕੌਰ ਆਦਿ ਸਟਾਫ ਤੋਂ ਇਲਾਵਾ ਸੀਨੀਅਰ ਅੰਡਰ ਆਫਿਸਰ ਗੌਰਵ, ਅੰਡਰ ਆਫਿਸਰ ਨਵਪ੍ਰੀਤ ਸਿੰਘ, ਅੰਡਰ ਆਫਿਸਰ ਪੁਨੀਤ ਮਿਸ਼ਰਾ, ਰਣਜੋਧ ਸਿੰਘ ਤੋਂ ਇਲਾਵਾ ਹੋਰ ਐਨ.ਸੀ.ਸੀ ਕੈਡਿਟ ਹਾਜ਼ਰ ਸਨ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …