ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਤਰਨਤਾਰਨ ਰੋਡ ਵਿਖੇ ਕੈਂਸਰ ਅਤੇ ਦੰਦਾਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ 31 ਮਾਰਚ ਦਿਨ ਐਤਵਾਰ ਸਵੇਰੇ 10.00 ਤੋਂ 3.00 ਵਜੇ ਤੱਕ ਲਗਾਇਆ ਜਾਵੇਗਾ।ਹਸਪਤਾਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਹੈ ਕਿ ਕੈਂਪ ਦੋਰਾਨ ਮਾਹਿਰ ਡਾਕਟਰਾਂ ਵਲੋਂ ਦੰਦਾਂ ਦਾ ਚੈਕਅਪ ਕੀਤਾ ਜਾਵੇਗਾ ਅਤੇ ਉਚੇਚੇ ਤੌਰ ‘ਤੇ ਐਚ.ਸੀ.ਜੀ ਕੈਂਸਰ ਹਸਪਤਾਲ ਜੈਪੁਰ ਤੋਂ ਕੈਂਸਰ ਦੇ ਮਾਹਿਰ ਡਾ. ਜਤਿੰਦਰ ਪਹਿਲਜਾਨੀ ਐਮ.ਬੀ.ਬੀ.ਐਸ ਐਮ.ਡੀ ਡੀ.ਐਮ.ਓਨਕੋਲੋਜੀ ਦੀ ਕੈਂਸਰ ਚੈਕਅਪ ਟੀਮ ਦੁਆਰਾ ਕੈਂਸਰ ਦੇ ਮਰੀਜ਼ਾਂ ਨਾਲ ਕੌਂਸਲਿੰਗ ਕੀਤੀ ਜਾਵੇਗੀ।
ਇਸ ਮੋਕੇ ਕੰਵਲਜੀਤ ਸਿੰਘ ਭਾਟੀਆ ਮੈਂਬਰ, ਪਰਮਜੀਤ ਸਿੰਘ ਮੇਨੈਜਰ, ਦਲਬੀਰ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਚਾਹ, ਸੁਰਿੰਦਰ ਸਿੰਘ ਰਿੰਕੂ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …