Monday, May 20, 2024

ਯਾਦਗਾਰੀ ਹੋ ਨਿਬੜਿਆ ਅੰਤਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ `ਫੁੱਲਾਂ ਦੀ ਫੁਲਕਾਰੀ`

ਪੰਜਾਬੀ ਮਾਤ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਅਜਿਹੇ ਸਮਾਗਮ ਸਾਰਥਿਕ ਹੁੰਦੇ ਹਨ- ਡਾਇਰੇਕਟਰ ਭਾਸ਼ਾ ਵਿਭਾਗ

ਰਾਜਪੁਰਾ, 5 ਅਪ੍ਰੈਲ (ਡਾ. ਗੁਰਵਿੰਦਰ ਅਮਨ) – ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਥਾਨਕ ਲੋਕ ਸਾਹਿਤ ਸੰਗਮ ਅਤੇ ਪੰਜਾਬ ਸੱਭਿਆਚਾਰਕ ਨਾਰੀ ਵਿਰਸਾ ਮੰਚ ਪੰਜਾਬ ਵਲੋਂ ਪ੍ਰਧਾਨ ਡਾ. ਗੁਰਵਿੰਦਰ ਅਮਨ ਅਤੇ ਬੀਬੀ ਸੁਰਿੰਦਰ ਕੌਰ ਬਾੜਾ ਦੀ ਦੇਖ-ਰੇਖ ‘ਚ `ਫੁੱਲਾਂ ਦੀ ਫੁਲਕਾਰੀ` ਸੱਭਿਆਚਾਰਕ ਸਾਹਿਤਕ ਸਮਾਗਮ ਸਥਾਨਕ ਰੌਟਰੀ ਕਲੱਬ ਵਿਖੇ ਕਰਵਾਇਆ ਗਿਆ।ਇਸ ਵਿੱਚ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਪੰਜਾਬ ਡਾਇਰੈਕਟਰ ਡਾ. ਹਰਪ੍ਰੀਤ ਕੌਰ ਅਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ।ਸਮਾਗਮ ਵਿੱਚ ਦੇਸ਼ ਵਿਦੇਸ਼ ਵਿੱਚ ਪੰਜਾਬੀ ਵਿਰਸੇ ਨੂੰ ਸੰਭਾਲੀ ਬੈਠੇ ਸਹਿਤਕਾਰਾਂ, ਲੇਖਕਾਂ ਅਤੇ ਕਲਾਕਾਰਾਂ ਨੇ ਹਿੱਸਾ ਲਿਆ।
ਸਹਿਤਕਾਰਾਂ ਨੇ ਮਹਿਲਾ ਦਿਵਸ ਨੂੰ ਸਮਰਪਿਤ ਆਪਣੀਆਂ ਚੋਣਵੀਆਂ ਰਚਨਾਵਾਂ ਸੁਣਾ ਕੇ ਮਾਹੋਲ ਸਿਰਜ਼ ਦਿੱਤਾ।ਸ਼੍ਰੋਮਣੀ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ, ਸ਼੍ਰੋਮਣੀ ਕਵੀ ਡਾ. ਅਮਰਜੀਤ ਸਿੰਘ ਕੌਂਕੇ, ਉੱਘੇ ਗੀਤਕਾਰ ਧਰਮ ਕੰਮਿਆਣਾ, ਵਧੀਕ ਟਰਾਂਸਪੋਰਟ ਕਮਿਸ਼ਨਰ ਅਮਰਜੀਤ ਸਿੰਘ, ਕੈਲੀਫੋਰਨੀਆ (ਅਮਰੀਕਾ) ਦੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਪੰਧੇਰ, ਉੱਘੇ ਫਿਲਮੀ ਗੀਤਕਾਰ ਅਤੇ ਗਾਇਕ ਰਾਜਬੀਰ ਮ ਲ੍ਹੀ, ਫਿਲਮੀ ਕਲਾਕਾਰ ਅਸ਼ੋਕ ਤਾਂਗੜੀ, ਸਰਬਜੀਤ ਸਿੰਘ ਲੁਧਿਆਣਾ, ਉੱਘੇ ਗਾਇਕ ਜੋੜੀ ਕੁਲਵੰਤ ਬਿੱਲਾ ਅਤੇ ਕੁਲਵੰਤ ਕੌਰ, ਸਹਿਤਕਾਰ ਡਾ. ਸੋਨੀਆ ਸਵੀਡਨ, ਵਿਜੈ ਧੀਰ, ਧਰਮਿੰਦਰ ਸ਼ਾਹਿਦ ਸਮੇਤ ਲੋਕ ਸਾਹਿਤ ਸੰਗਮ ਅਤੇ ਨਾਰੀ ਵਿਰਸਾ ਮੰਚ ਦੇ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨ੍ਹ ਦਿੱਤੇ।ਪ੍ਰਬੰਧਕਾਂ ਵਲੋਂ ਦੇਸ਼ ਵਿਦੇਸ਼ ਤੋਂ ਆਏ ਸਾਰੇਮਮਹਿਮਾਨ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ।ਰਾਜਪੁਰਾ ਉੱਭਰਦੀ ਪੱਤਰਕਾਰ ਦਿਲਸ਼ੈਨਜੋਤ ਕੌਰ ਅਤੇ ਵਾਇਸ ਆਫ ਪੰਜਾਬ ਦੇ ਰਨਰਅੱਪ ਪ੍ਰਦੀਪ ਜੱਸਲ ਦਾ ਸਨਮਾਨ ਵੀ ਕੀਤਾ ਗਿਆ।
ਸਮਾਗਮ ਦੀ ਮੁੱਖ ਮਹਿਮਾਨ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਹਰਪ੍ਰੀਤ ਕੌਰ ਨੇ ਇਸ ਸਮਾਗਮ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹੋਏ ਆਪਣੇ ਸੰਬੋਧਨ ‘ਚ ਕਿਹਾ ਕਿ ਅਜਿਹੀਆਂ ਸਾਹਿਤਕ ਮਿਲਣੀਆਂ ਨਾਲ ਪੰਜਾਬੀ ਮਾਤ ਭਾਸ਼ਾ ਪ੍ਰਫੁਲਿਤ ਹੁੰਦੀ ਹੈ।ਸਾਰੇ ਪ੍ਰੋਗਰਾਮ ਦੋਰਾਨ ਸਟੇਜ਼ ਮੰਗਤ ਖਾਨ ਅਤੇ ਡਾ. ਰਜਿੰਦਰ ਕੌਰ ਬਾਜਵਾ ਨੇ ਬਾਖੂਬੀ ਸੰਭਾਲੀ।
ਇਸ ਮੋਕੇ ਲੋਕ ਸਾਹਿਤ ਸੰਗਮ ਦੇ ਚੇਅਰਮੈਨ ਡਾ. ਹਰਜੀਤ ਸਿੰਘ ਸੱਧਰ, ਸਰਪ੍ਰਸਤ ਬਲਦੇਵ ਸਿੰਘ ਖੁਰਾਣਾ, ਜਨਰਲ ਸਕੱਤਰ ਸੁਰਿੰਦਰ ਸਿੰਘ ਸੋਹਣਾ, ਕਰਮ ਸਿੰਘ ਹਕੀਰ, ਕੁਲਵੰਤ ਜੱਸਲ, ਸੁਨੀਤਾ ਦੇਸ ਰਾਜ, ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਸਮੇਤ ਹੋਰ ਮੈਂਬਰਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …