Monday, May 27, 2024

ਸਵੀਪ ਗਤੀਵਿਧੀਆਂ ਤਹਿਤ ਮਹਿੰਦੀ ਮੁਕਾਬਲੇ ਕਰਵਾਏ

ਅੰਮ੍ਰਿਤਸਰ 16 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹਾ ਚੋਣ ਕਮਿਸ਼ਨਰ ਅਤੇ ਡਿਪਟੀ ਕਮਿਸਨਰ ਅੰਮ੍ਰਿਤਸਰ ਦੇ ਆਦੇਸ਼ ਮੁਤਾਬਿਕ ਸੁਰਿੰਦਰ ਸਿੰਘ ਪੀ.ਸੀ.ਐਸ ਵਧੀਕ ਕਮਿਸਨਰ-ਕਮ-ਸਹਾਇਕ ਰਿਟਰਨਿੰਗ ਅਫਸਰ 019-ਅੰਮ੍ਰਿਤਸਰ ਦੱਖਣੀ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਤਹਿਤ ਮਹਿੰਦੀ ਮੁਕਾਬਲੇ ਕਰਵਾਏ ਗਏ।ਇਸ ਵਿੱਚ ਬੱਚਿਆਂ ਨੇ ਹੱਥਾਂ ‘ਤੇ ਚੋਣਾਂ ਨਾਲ ਸਬੰਧਤ ਮਹਿੰਦੀ ਦੇ ਵੱਖ-ਵੱਖ ਡਿਜ਼ਾਇਨ ਬਣਾਏ।
ਇਸ ਮੌਕੇ ਵਧੀਕ ਕਮਿਸਨਰ ਨੇ ਬੱਚਿਆਂ ਨੂੰ ਕਿਹਾ ਕਿ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੇ ਘਰ, ਇਲਾਕੇ ਅਤੇ ਆਲੇ ਦੁਆਲੇ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ।ਨੋਡਲ ਅਫਸਰ ਪ੍ਰਿੰਸੀਪਲ ਮੋਨਿਕਾ ਨੇ ਬਜ਼ੁਰਗ ਅਤੇ ਪੀ.ਡਬਲਯੂ.ਡੀ ਵੋਟਰਾਂ ਦੀਆਂ ਵੋਟਾਂ ਪਵਾਉਣ ਵਿੱਚ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ।ਵਧੀਕ ਕਮਿਸ਼ਨਰ ਵਲੋਂ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ।
ਇਸ ਮੌਕੇ ਚੋਣ ਇੰਚਾਰਜ ਸੰਜੀਵ ਕਾਲੀਆ, ਪ੍ਰਦੀਪ ਕੁਮਾਰ, ਸੋਨਿਆ ਰਾਣੀ, ਸ੍ਰੀਮਤੀ ਸ਼ੁਭਕਿਰਨ ਕੌਰ, ਸ੍ਰੀਮਤੀ ਰੁਪਿੰਦਰਪਾਲ ਕੌਰ, ਸ੍ਰੀਮਤੀ ਨੀਰਜ ਆਦਿ ਹਾਜ਼ਰ ਸਨ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …