Saturday, July 27, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਪੁਸ਼ਕਰ ਸਲੂਜਾ ਨੂੰ ਭਾਰਤ ਸਰਕਾਰ ਨੇ ਦਿੱਤਾ 10000/- ਦਾ ਵਜੀਫਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਇੰਸਪਾਇਰ ਸਕੀਮ ਅਧੀਨ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕ ਵਿਭਾਗ ਵਲੋਂ 10 ਲੱਖ ਐਸੇ ਮੌਲਿਕ ਵਿਚਾਰ ਇਕੱਤਰ ਕਰਨ ਦਾ ਨਿਸ਼ਾਨਾ ਮਿਥਿਆ ਹੈ, ਜੋ ਵਿਚਾਰ ਵਿਗਿਆਨ ‘ਤੇ ਅਧਾਰਿਤ ਅਤੇ ਸਮਾਜ ਲਈ ਅਤਿ ਉਪਯੋਗੀ ਹੋਣ।ਸਰਕਾਰ ਨੇ ਇਸ ਲਈ ਕਲਾਸ ਛੇਵੀਂ ਤੋਂ ਦੱਸਵੀਂ ਤੱਕ ਦੇ ਉਮਰ ਵਰਗ 10 ਤੋਂ 15 ਸਾਲ ਦੇੇ ਵਿਦਿਆਰਥੀਆਂ ਨੂੰ ਹੀ ਚੁਣਿਆ ਹੈ।ਵਿਦਿਆਰਥੀਆਂ ਦੇ ਵਿਚਾਰ ਜਾਂ ਯੋਜਨਾ ਪੂਰਨ ਤੌਰ ‘ਤੇ ਮੌਲਿਕ ਹੋਣੇ ਚਾਹੀਦੇ ਹਨ।
ਭਾਰਤ ਸਰਕਾਰ ਵਲੋਂ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪੁਸ਼ਕਰ ਲਈ 10000/- ਰੁਪਏ ਦੀ ਵਜ਼ੀਫਾ ਰਾਸ਼ੀ ਮਨਜ਼ੂਰ ਕੀਤੀ ਗਈ ਹੈ।ਰਾਸ਼ਟਰ ਪੱਧਰੀ ਇਹ ਉਪਲੱਬਧੀ ਸਕੂਲ ਲਈ ਬਹੁਤ ਮਾਣ ਦੀ ਗੱਲ ਹੈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਵਿਦਿਆਰਥੀ ਪੁਸ਼ਕਰ ਸਲੂਜਾ ਅਤੇ ਵਿਗਿਆਨ ਅਧਿਆਪਕਾਂ ਨੂੰ ਇਸ ਅਹਿਮ ਉਪਲੱਬਧੀ ‘ਤੇ ਵਧਾਈ ਦਿੱਤੀ ਅਤੇ ਭਵਿੱਖ ‘ਚ ਵੀ ਅੱਗੇ ਵੱਧਦੇ ਰਹਿਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਵੀ.ਕੇ ਚੋਪੜਾ ਨਿਰਦੇਸ਼ਕ ਡੀ.ਏ.ਵੀ ਪਬਲਿਕ ਸਕੂਲਜ਼ ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ, ਸਕੂਲ ਚੇਅਰਮੈਨ ਡਾ. ਵੀ.ਪੀ ਲੱਖਨਪਾਲ ਅਤੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …