ਸੰਗਰੂਰ, 20 ਅਪ੍ਰੈਲ (ਜਗਸੀਰ ਲੌਂਗੋਵਾਲ) – ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਲੌਂਗੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਸ਼਼੍ਰੋਮਣੀ ਅਕਾਲੀ ਦਲ ਤੇ ਹਲਕਾ ਸੁਨਾਮ ਇੰਚਾਰਜ ਬਾਬੂ ਰਜਿੰਦਰ ਦੀਪਾ, ਮੱਖਣ ਸਿੰਘ ਸ਼ਾਹਪੁਰ ਕਲਾਂ, ਸੁਖਬੀਰ ਸਿੰਘ ਬਲਾਕ ਸੰਮਤੀ ਮੈਂਬਰ ਸ਼ਾਹਪੁਰ ਕਲਾਂ, ਹਾਕਮ ਸਿੰਘ ਧੂਰੀ ਆਦਿ ਵਿਸ਼ੇਸ਼ ਤੌਰ ‘ਤੇ ਪਹੁੰਚੇ।ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਅਤੇ ਸਕੱਤਰ ਚਮਕੌਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਇਹ ਸੰਸਥਾ ਦਾ ਮਕਸਦ ਔਰਤਾਂ ਨੂੰ ਹੁਨਰਮੰਦ ਕਰਨ ਦੇ ਨਾਲ ਚੇਤੰਨ ਕਰਨਾ ਹੈ, ਤਾਂ ਕਿ ਉਹ ਆਪਣਾ ਜੀਵਨ ਵਧੀਆ ਤਕੀਕੇ ਨਾਲ ਬਤੀਤ ਕਰ ਸਕਣ ਤੇ ਆਪਣੇ ਹੱਥੀਂ ਕਿਰਤ ਕਰਕੇ ਆਰਥਿਕ ਤੌਰ ‘ਤੇ ਮਜ਼ਬੂਤ ਹੋ ਕੇ ਪਰਿਵਾਰ ਦੀ ਪਾਲਣਾ ਕਰ ਸਕਣ।ਦਿਹਾਤੀ ਖੇਤਰ ਹੋਣ ਕਾਰਨ ਕਿਸੇ ਤਰ੍ਹਾਂ ਦਾ ਵੀ ਆਪਣੇ ਪਰਿਵਾਰਾਂ ‘ਤੇ ਬੋਝ ਨਾ ਬਣਨ।ਸੰਸਥਾ ਵਲੋਂ ਚਲਾਈ ਜਾ ਰਹੀ ਸਿਲਾਈ ਕਢਾਈ, ਸੰਗੀਤ, ਲਾਇਬਰੇਰੀ ਅਤੇ ਸ਼ਾਮ ਸਮੇਂ ਚੱਲ ਰਹੇ ਸਕੂਲ ਦੀ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਤੇ ਉਹਨਾਂ ਨਾਲ ਪਹੁੰਚੀਆਂ ਸ਼ਖਸੀਅਤਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਸੰਸਥਾ ਦੇ ਪ੍ਰਬੰਧਕ, ਕੁਲਦੀਪ ਸਿੰਘ, ਸਰਨਜੀਤ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …