ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ) – “ਕਾਰਗਿਲ ਵਿਜੈ ਦਿਵਸ” ਦੀ “ਰਜਤ ਜਯੰਤੀ” ਮਨਾਉਣ ਅਤੇ ਸਰਬਉਚ ਬਲੀਦਾਨ ਦੇਣ ਵਾਲੇ ਅਪਰੇਸ਼ਨ ਵਿਜੈ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਲਈ, ਭਾਰਤੀ ਸੈਨਾ ਨੇ ਨਵੀਂ ਦਿੱਲੀ ਤੋਂ ਕਾਰਗਿਲ ਦੀਆਂ ਬਰਫ਼ਾਨੀ ਪਹਾੜੀਆਂ ਤੱਕ ਇੱਕ ਸਰਬ ਭਾਰਤੀ ਮੋਟਰ ਸਾਈਕਲ ਮੁਹਿੰਮ ਸ਼ੁਰੂ ਕੀਤੀ।20 ਮੈਂਬਰੀ ਮੁਹਿੰਮ ਟੀਮ, ਜੋ 27 ਜੂਨ 2024 ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਈ ਸੀ, 30 ਜੂਨ 2024 ਨੂੰ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ ਅਤੇ ਮੇਜਰ ਜਨਰਲ ਮੁਕੇਸ਼ ਸ਼ਰਮਾ ਜਨਰਲ ਅਫਸਰ ਕਮਾਂਡਿੰਗ ਪੈਂਥਰ ਡਵੀਜ਼ਨ ਨੇ ਝੰਡੀ ਦਿਖਾ ਕੇ ਇਸ ਦਾ ਸਵਾਗਤ ਕੀਤਾ ।
ਜਨਰਲ ਅਫਸਰ ਕਮਾਂਡਿੰਗ ਨੇ ਇਸ ਮੌਕੇ ਟੀਮ ਨੂੰ ਮਿਲਣ ਲਈ ਇਕੱਤਰ ਵੀਰ ਨਾਰੀਆਂ ਅਤੇ ਵੀਰ ਮਾਤਾਵਾਂ ਨੂੰ ਵੀ ਸਨਮਾਨਿਤ ਕੀਤਾ।ਟੀਮ ਨੇ ਉਤਸ਼ਾਹੀ ਐਨ.ਸੀ.ਸੀ ਕੈਡਿਟਾਂ ਲਈ ਇੱਕ ਪ੍ਰੇਰਣਾਦਾਇਕ ਲੈਕਚਰ ਕਰਵਾਇਆ ਅਤੇ ਡਿਊਟੀ ਦੌਰਾਨ ਮਹਾਨ ਕੁਰਬਾਨੀਆਂ ਦੇਣ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ ਦੇਣ ਲਈ ਅਟਾਰੀ ਸਰਹੱਦ ਦਾ ਦੌਰਾ ਵੀ ਕੀਤਾ।
ਟੀਮ ਨੂੰ 1 ਜੁਲਾਈ 2024 ਨੂੰ ਅੰਮ੍ਰਿਤਸਰ ਤੋਂ ਪੈਂਥਰ ਵਾਰ ਮੈਮੋਰੀਅਲ ਅੰਮ੍ਰਿਤਸਰ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਐਨ.ਸੀ.ਸੀ ਕੈਡਿਟਾਂ ਦੀ ਮੌਜ਼ੂਦਗੀ ਵਿੱਚ ਪੈਂਥਰ ਡਵੀਜ਼ਨ ਦੇ ਡਿਪਟੀ ਜਨਰਲ ਅਫਸਰ ਕਮਾਂਡਿੰਗ ਬ੍ਰਿਗੇਡੀਅਰ ਯੋਗੇਸ਼ ਸ਼ਰਮਾ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਮੋਟਰ ਸਾਈਕਲ ਸਵਾਰਾਂ ਦੀ ਟੀਮ ਕਾਰਗਿਲ ਯੁੱਧ ਸਮਾਰਕ `ਤੇ ਜੰਗੀ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਲਈ ਦਰਾਸ ਜਾਵੇਗੀ, ਜੋ ਉਨ੍ਹਾਂ ਦੀ ਬਹਾਦਰੀ ਦਾ ਸਥਾਨ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …