ਸੰਗਰੂਰ, 1 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੇ ਨਵ-ਨਿਯੁੱਕਤ ਪ੍ਰਧਾਨ ਲਾਇਨ ਜਸਪਾਲ ਸਿੰਘ ਰਤਨ ਅਤੇ ਕਲੱਬ ਕਾਰਜਕਾਰਣੀ ਕਮੇਟੀ ਮੈਂਬਰਾਂ ਨੇ ਅੱਜ ਲਾਇਨਿਸਟਿਕ ਸਾਲ 2024-25 ਦੀ ਸ਼ੁਰੂਆਤ ਮੌਕੇ ਗੁਰਦੁਆਰਾ ਮਹਿਲ ਮੁਬਾਰਕ ਸਾਹਿਬ ਸੰਗਰੂਰ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਪ੍ਰਮਾਤਮਾ ਦਾ ਸ਼ੁਕਰਨਾ ਕਰਨ ਅਤੇ ਆਸ਼ੀਰਵਾਦ ਲੈਣ ਉਪਰੰਤ ਲਾਇਨ ਜਸਪਾਲ ਸਿੰਘ ਰਤਨ ਕਲੱਬ ਪ੍ਰਧਾਨ ਨੇ ਆਪਣੀ ਟੀਮ ਸਮੇਤ ਕਿਹਾ ਕਿ ਲਾਇਨ ਕਲੱਬਾਂ ਦੇ ਇੰਟਰਨੈਸ਼ਨਲ ਸੰਵਿਧਾਨ ਅਨੁਸਾਰ ਹਰ ਕਲੱਬ ਦੀ ਲਾਇਨਿਸਟਿਕ ਟਰਮ ਹਰ ਸਾਲ 1 ਜੁਲਾਈ ਤੋਂ 30 ਜੂਨ ਤੱਕ ਇੱਕ ਸਾਲ ਦੀ ਹੁੰਦੀ ਹੈ, ਸੋ ਅੱਜ ਉਨਾਂ ਦੀ ਟੀਮ ਦਾ ਇਸ ਲਾਇਨਿਸਟਿਕ ਸਾਲ ਦਾ ਪਹਿਲਾ ਦਿਨ ਹੈ।
ਉਨਾਂ ਕਿਹਾ ਕਿ ਇਸ ਸਾਲ ਦੌਰਾਨ ਵੱਧ ਤੋਂ ਵੱਧ ਮਾਨਵਤਾ ਦੀ ਸੇਵਾ ਲਈ ਕੰਮ ਕੀਤਾ ਜਾਵੇਗਾ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਲੱਬ ਵਲੋਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਣਗੇ, ਜਿੰਨਾਂ ਵਿੱਚ ਫਰੀ ਸ਼ੂਗਰ ਚੈਕਅੱਪ ਕੈਂਪ ਅਤੇ ਸਾਲ ਦੌਰਾਨ ਮੈਗਾ ਆਈ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਉਣ ਤੋਂ ਇਲਾਵਾ ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ/ਫਲ ਵੰਡਣੇ ਅਤੇ ਸਰਦੀ ਦੌਰਾਨ ਜਰੂਰਤਮੰਦਾਂ ਨੂੰ ਗਰਮ ਕੱਪੜੇ ਅਤੇ ਲੋੜੀਂਦਾ ਸਮਾਨ ਵੰਡਣਾ ਸ਼ਾਮਲ ਹੈ।ਕਲੱਬ ਦੀ ਖਾਸ ਗੱਲ ਇਹ ਹੈ ਕਿ ਇਹ ਸੇਵਾ ਲਾਇਨ ਮੈਂਬਰ ਆਪੋ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਕਰਦੇ ਹਨ।
ਇਸ ਮੌਕੇ ਕਲੱਬ ਸੈਕਟਰੀ ਲਾਇਨ ਡਾਕਟਰ ਪ੍ਰਿਤਪਾਲ ਸਿੰਘ, ਲਾਇਨ ਡਾਕਟਰ ਪ੍ਰਤਾਪ ਸਿੰਘ ਧਾਲੀਵਾਲ ਐਮ.ਜੇ.ਐਫ ਲਾਇਨ ਇੰਜ: ਸੁਖਮਿੰਦਰ ਸਿੰਘ ਭੱਠਲ ਸਾਬਕਾ ਪ੍ਰਧਾਨ, ਲਾਇਨ ਹੈਪੀ ਗੋਇਲ ਕਲੱਬ ਕੈਸ਼ੀਅਰ ਲਾਇਨ ਇੰਜ: ਵੀ.ਕੇ ਦੀਵਾਨ ਜੋਨ ਚੇਅਰਪਰਸਨ, ਲਾਇਨ ਕਰਨਬੀਰ ਸਿੰਘ ਮਾਨ ਕਲੱਬ ਸਰਵਿਸ ਚੇਅਰਪਰਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਕੇਹਰ ਸਿੰਘ ਢਿੱਲੋਂ ਵੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …