Thursday, July 18, 2024

ਗੁਰਬਖਸ਼ ਸ਼ੌਂਕੀ ਦੇ ਨਵੇਂ ਸਿੰਗਲ ਟਰੈਕ “ਮੁੜਕੇ ਸਾਵਨ ਆ ਗਿਆ” ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ

ਸੰਗਰੂਰ, 6 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਥਾਪਿਤ ਕਲਾਕਾਰਾਂ ਵਿੱਚ ਸ਼ਾਮਲ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ ਪਿਛਲੇ ਚਾਰ ਦਹਾਕਿਆਂ ਤੋਂ ਸੰਗੀਤ ਇੰਡਸਟਰੀ ਵਿੱਚ ਸਥਾਪਿਤ ਹਨ, ਉਨ੍ਹਾਂ ਦੀ ਗਾਇਕੀ ਨੂੰ ਹਰ ਉਮਰ ਦੇ ਲੋਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ।ਸ਼ੌਂਕੀ ਦੇ ਗਾਏ ਹੋਏ ਗੀਤਾਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਸਰੋਤਿਆਂ ਵਲੋਂ ਹਮੇਸ਼ਾਂ ਪਸੰਦ ਕੀਤਾ ਜਾਦਾ ਹੈ।ਉਨ੍ਹਾਂ ਦੀ ਆਵਾਜ਼ ਵਿੱਚ ਰਲੀਜ਼ ਹੋਏ ਨਵੇਂ ਸਿੰਗਲ ਟਰੈਕ “ਮੁੜਕੇ ਸਾਵਨ ਆ ਗਿਆ” ਬਾਰੇ ਅਦਾਕਾਰ ਮਨੀ ਸੰਧੂ ਨੇ ਦੱਸਿਆ ਕਿ ਗਾਇਕ ਗੁਰਬਖਸ਼ ਸ਼ੌਂਕੀ ਦੇ ਗਾਏ ਹੋਏ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਤਿਆਰ ਕੀਤੀ ਗਈ ਹੈ।ਨਵੇਂ ਸਿੰਗਲ ਟਰੈਕ ਦਾ ਮਿਊਜ਼ਿਕ ਸੰਗੀਤਕਾਰ ਰੋਮੀ ਸਿੰਘ ਨੇ ਤਿਆਰ ਕੀਤਾ ਹੈ।ਗੀਤਕਾਰ ਸਿੱਧੂ ਜਲਾਲ ਨੇ ਇਹ ਸਿੰਗਲ ਟਰੈਕ ਲਿਖਿਆ ਹੈ।ਡਾਇਰੈਕਟਰ ਜਸਵਿੰਦਰ ਸੋਹੀ ਵਲੋਂ ਯਾਦਗਾਰ ਗੀਤ ਤਿਆਰ ਕੀਤਾ ਗਿਆ ਹੈ।ਗਾਇਕ ਗੁਰਬਖਸ਼ ਸ਼ੌਂਕੀ ਦੇ ਗਾਏ ਹੋਏ ਨਵੇਂ ਸਿੰਗਲ ਟਰੈਕ ਵਿੱਚ ਅਦਾਕਾਰ ਮਨੀ ਸੰਧੂ ਅਤੇ ਹੋਰ ਵੀ ਕਈ ਕਲਾਕਾਰਾਂ ਨੇ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ।ਗਾਇਕ ਸ਼ੌਂਕੀ ਦੇ ਲਾਡਲੇ ਸਪੁੱਤਰ ਅਕਾਸ਼ਦੀਪ ਸ਼ੌਂਕੀ ਨੇ ਆਪਣੇ ਪਿਤਾ ਦੇ ਗਾਏ ਹੋਏ ਨਵੇਂ ਸਿੰਗਲ ਟਰੈਕ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਪ੍ਰਸਿੱਧ ਵੀਡੀਓ ਡਾਇਰੈਕਟਰ ਹਨੀ ਹਰਦੀਪ ਨੇ ਨਵੇਂ ਸਿੰਗਲ ਟਰੈਕ “ਮੁੜਕੇ ਸਾਵਨ ਆ ਗਿਆ” ਨੂੰ ਤਿਆਰ ਕਰਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ।ਕਰਮਜੀਤ ਸਿੰਘ ਗਿੱਲ ਦੀ ਸ਼ਾਨਦਾਰ ਪੇਸ਼ਕਸ਼ ਹੇਠ ਇਸ ਨਵੇਂ ਸਿੰਗਲ ਟਰੈਕ ਨੂੰ ਰਲੀਜ ਕੀਤਾ ਗਿਆ ਹੈ।ਇਸ ਦਾ ਪੋਸਟਰ ਜੱਸੀ ਆਰਟ ਨੇ ਤਿਆਰ ਕੀਤਾ ਹੈ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …