ਸੰਗਰੂਰ, 6 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜਨ ਭਲਾਈ ਸੰਸਥਾ ਵਲੋਂ ਆਪਣੇ ਮੁੱਖ ਦਫਤਰ ਵਿਖੇ ਮਹੀਨਾਵਾਰੀ ਸਮਾਰੋਹ ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ, ਇੰਜ. ਪਰਵੀਨ ਬਾਂਸਲ ਚੇਅਰਮੈਨ ਦੀ ਅਗਵਾਈ ਵਿੱਚ ਕੀਤਾ ਗਿਆ।ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਗੁਰਪਾਲ ਸਿੰਘ ਗਿੱਲ, ਜਗਨ ਨਾਥ ਗੋਇਲ, ਓ.ਪੀ ਕਪਿਲ, ਸੁਰਿੰਦਰ ਪਾਲ ਗੁਪਤਾ, ਦਲਜੀਤ ਸਿੰਘ ਜਖ਼ਮੀ, ਭੁਪਿੰਦਰ ਸਿੰਘ ਜੱਸੀ ਸੀਨੀਅਰ ਮੀਤ ਪ੍ਰਧਾਨ, ਸੁਰੇਸ਼ ਕੁਮਾਰ ਗੁਪਤਾ ਸੀਨੀਅਰ ਮੀਤ ਪ੍ਰਧਾਨ ਸ਼ਾਮਲ ਹੋਏ।ਜਗਜੀਤ ਸਿੰਘ ਸਕੱਤਰ ਨੇ ਸਟੇਜ ਸੰਚਾਲਨ ਕੀਤਾ।ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ ਨੇ ਸਵਾਗਤੀ ਸ਼ਬਦ ਕਹੇ।ਸੁਰਜੀਤ ਸਿੰਘ ਸਾਬਕਾ ਈ.ਓ ਨੇ “ਪਾਣੀ ਬਚਾਓ ਮੁਹਿੰਮ ਤਹਿਤ”, ਅੰਕੜਿਆਂ ਅਤੇ ਤੱਥਾਂ ‘ਤੇ ਅਧਾਰਿਤ ਪਾਣੀ ਦੀ ਹੋ ਰਹੀ ਦੁਰਵਰਤੋਂ ਬਾਰੇ ਧਿਆਨ ਕੇਂਦਰਿਤ ਕਰਦੇ ਹੋਏ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕ ਕੀਤਾ।ਭੁਪਿੰਦਰ ਸਿੰਘ ਜੱਸੀ ਅਤੇ ਏ.ਪੀ ਸਿੰਘ ਬਾਬਾ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜ਼ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਸੰਸਥਾ ਦੇ ਸਿੱਖਿਆ ਸ਼ਾਸਤਰੀਆਂ ਵਲੋਂ ਵੱਖ ਵੱਖ ਵਿਸ਼ਿਆਂ ‘ਤੇ ਦਿੱਤੇ ਜਾ ਰਹੇ ਲੈਕਚਰਾਂ ਦੀ ਸ਼ਲਾਘਾ ਕੀਤੀ।ਗੁਰਮੁੱਖ ਸਿੰਘ ਵਲੋਂ ਸੰਗੀਤ ਮਈ ਗੀਤਾਂ ਤੋਂ ਇਲਾਵਾ ਓ.ਪੀ ਛਾਬੜਾ, ਆਰ.ਐਸ ਮਦਾਨ, ਵਾਸਦੇਵ ਸ਼ਰਮਾ, ਕੁਲਦੀਪ ਸਿੰਘ ਰਤਨ, ਗੁਰਚਰਨ ਸਿੰਘ ਫੌਜੀ ਆਦਿ ਨੇ ਸੋਹਜ ਭਰੀ ਆਵਾਜ਼ ਨਾਲ ਗੀਤਾਂ ਦਾ ਗਾਇਨ ਕਰਕੇ ਸਰੋਤਿਆਂ ਦਾ ਮਨੋਰੰਜਨ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ ਨੇ ਦੱਸਿਆ ਕਿ ਅਗਰਵਾਲ ਸਭਾ ਸੰਗਰੂਰ ਦੇ ਨਵਨਿਯੁੱਕਤ ਪ੍ਰਧਾਨ ਬਦਰੀ ਜਿੰਦਲ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ।ਸੰਸਥਾ ਦੇ ਮੈਂਬਰ ਸੱਤਦੇਵ ਸ਼ਰਮਾ, ਡਾ. ਇਕਬਾਲ ਸਿੰਘ ਸਕਰੌਦੀ, ਦਲਵਾਰ ਸਿੰਘ ਚੱਠੇ ਨੂੰ ਕਿਤਾਬਾਂ ਲਿਖਣ ‘ਤੇ ਸਨਮਾਨਿਤ ਕੀਤਾ ਗਿਆ।
ਜੂਨ ਮਹੀਨੇ ਨਾਲ ਸਬੰਧਤ ਜਨਮ ਦਿਨ ਵਾਲੇ ਸੰਸਥਾ ਮੈਂਬਰ ਸੁਖਵਿੰਦਰ ਸਿੰਘ, ਜਗਜੀਤ ਸਿੰਘ ਸਕੱਤਰ, ਭੁਪਿੰਦਰ ਸਿੰਘ ਜੱਸੀ, ਲਾਭ ਸਿੰਘ ਢੀਂਡਸਾ, ਰਾਜਿੰਦਰ ਕੁਮਾਰ ਅਗਰਵਾਲ, ਪਵਨ ਕੁਮਾਰ ਸਿੰਗਲਾ, ਦਲਵਾਰ ਸਿੰਘ ਚੱਠੇ, ਰਾਜਬੀਰ ਸਿੰਘ ਸਿਬੀਆ, ਸਤੀਸ਼ ਕੁਮਾਰ ਗਰਗ, ਸਤੀਸ਼ ਕੁਮਾਰ ਸ਼ਰਮਾ, ਪਵਨ ਕੁਮਾਰ ਗੋਇਲ ਆਦਿ ਨੂੰ ਡਾ. ਨਰਵਿੰਦਰ ਸਿੰਘ ਕੌਸ਼ਲ, ਪਰਵੀਨ ਬਾਂਸਲ ਦੇ ਨਾਲ ਪ੍ਰਧਾਨਗੀ ਮੰਡਲ, ਬੁਲਾਰਿਆਂ ਅਤੇ ਸੁਖਦੇਵ ਸਿੰਘ ਰਤਨ, ਅਮਰਜੀਤ ਸਿੰਘ ਪਾਹਵਾ, ਸੁਰਿੰਦਰ ਪਾਲ ਸਿੰਘ ਸਿਦਕੀ, ਰਾਮ ਸਰੂਪ ਸਿੰਘ ਅਲੀਸ਼ੇਰ, ਰਵਿੰਦਰ ਸਿੰਘ ਗੁੱਡੂ, ਲਾਲ ਚੰਦ ਸੈਣੀ, ਸਤਵੰਤ ਸਿੰਘ ਮੌੜ, ਕੁਲਵੰਤ ਰਾਏ ਬਾਂਸਲ, ਓ.ਪੀ ਅਰੋੜਾ, ਪ੍ਰੀਤਮ ਸਿੰਘ ਜੌਹਲ, ਨਰਾਤਾ ਰਾਮ ਸਿੰਗਲਾ, ਪਰਮਜੀਤ ਸਿੰਘ ਟਿਵਾਣਾ, ਬਲਵੰਤ ਸਿੰਘ ਸ਼ਾਹੀ ਤੇ ਹੋਰਾਂ ਨੇ ਹਾਰ ਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ।ਇਸ ਦੇ ਨਾਲ ਲੇਡੀਜ਼ ਮੈਂਬਰ ਰੇਨੂੰ ਗਰਗ, ਕੁਸ਼ਲਿਆ ਦੇਵੀ ਗੁਪਤਾ, ਸੰਤੋਸ਼ ਕੁਮਾਰੀ, ਰਮਾ ਗੋਇਲ, ਨੀਲਮ ਰਾਣੀ ਆਦਿ ਨੂੰ ਵੀ ਜਨਮ ਦਿਨ ਮੌਕੇ ਸੁਨੀਤਾ ਕੌਸ਼ਲ, ਸੁਮਨ ਜਖ਼ਮੀ, ਚੰਚਲ ਗਰਗ, ਰੀਟਾ ਰਾਣੀ, ਦਰਸ਼ਨਾ ਦੇਵੀ, ਸੁਨੀਤਾ ਗਰਗ, ਕਵਿਤਾ ਗਰਗ ਆਦਿ ਨੇ ਹਾਰ ਪਾਏ ਤੇ ਤੋਹਫ਼ੇ ਭੇਂਟ ਕੀਤੇ।ਹਾਜ਼ਰ ਜੋੜੀਆਂ ਨੇ ਇੱਕ ਦੂਜੇ ਨੂੰ ਹਾਰ ਪਾਏ।
ਸੰਸਥਾ ਦੇ ਨਵੇਂ ਬਣੇ ਮੈਂਬਰ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ, ਜਤਿੰਦਰ ਕੁਮਾਰ, ਹਰਵਿੰਦਰ ਸਿੰਘ ਨੂੰ ਬੈਜ਼ ਲਗਾ ਕੇ ਸੰਸਥਾ ਵਿੱਚ ਸ਼ਾਮਲ ਕੀਤਾ ਗਿਆ।ਸਮਾਗਮ ਲਈ ਨਿਰਮਲ ਸਿੰਘ ਮਾਣਾ, ਸ਼ਕਤੀ ਮਿੱਤਲ, ਪੇ੍ਮ ਚੰਦ ਗਰਗ, ਅਵਿਨਾਸ਼ ਸ਼ਰਮਾ, ਰਾਜ ਕੁਮਾਰ ਬਾਂਸਲ, ਕੁਲਵੰਤ ਸਿੰਘ ਅਕੋਈ, ਕਰਨ ਕੁਮਾਰ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।ਸੰਸਥਾ ਵਲੋਂ ਪਿਛਲੇ ਦਿਨੀਂ ਲਗਾਤਾਰ ਬਨਾਸਰ ਬਾਗ਼ ਦੇ ਰਾਹਗੀਰਾਂ, ਖਿਡਾਰੀਆਂ ਆਦਿ ਲਈ ਠੰਢੇ ਮਿੱਠੇ ਜਲ ਦੀ ਲਗਾਈ ਛਬੀਲ ਵਿੱਚ ਸਹਿਯੋਗ ਦੇਣ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …