ਅੰਮ੍ਰਿਤਸਰ, 9 ਜੁਲਾਈ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕਾ ਵਿਧਾਇਕ ਡਾ. ਅਜੈ ਗੁਪਤਾ ਵਲੋਂ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਬੂਟੇ ਲਗਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਗੋਲ ਬਾਗ ਵਿੱਚ ਵੱਡੀ ਗਿਣਤੀ ‘ਚ ਬੂਟੇ ਲਗਾਏ ਗਏ।ਇਸ ਮੌਕੇ ਵਿਧਾਇਕ ਅਜੈ ਗੁਪਤਾ ਦੇ ਸਪੁੱਤਰ ਡਾ. ਸਰਾਂਸ਼ ਗੁਪਤਾ, ਨਗਰ ਨਿਗਮ ਬਾਗਬਾਨੀ ਵਿਭਾਗ ਅਤੇ ਸਿਹਤ ਅਧਿਕਾਰੀ ਡਾ: ਕਿਰਨ ਕੁਮਾਰ, ਚੀਫ ਸੈਨੇਟਰੀ ਇੰਸਪੈਕਟਰ ਮਲਕੀਅਤ ਸਿੰਘ, ਬਾਗਬਾਨੀ ਵਿਭਾਗ ਦੇ ਐਲ.ਐਸ.ਓ ਯਾਦਵਿੰਦਰ ਸਿੰਘ, ਜੇ.ਈ ਨਤਿੰਦਰ, ਜੇ.ਈ ਰਘੂਨੰਦਨ ਕੁਮਾਰ, ਸੈਨੇਟਰੀ ਇੰਸਪੈਕਟਰ ਹਰਿੰਦਰ ਪਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਮਨਦੀਪ, ਰਾਹੁਲ, ਰਾਘਵ, ਸੁਦੇਸ਼਼ ਕੁਮਾਰ, ਅਕਸ਼ਮ ਚੱਢਾ, ਹਰਿਆਵਲ ਪੰਜਾਬ, ਮਿਸ਼ਨ ਆਗਾ਼ਜ਼, ਧੰਨ ਧੰਨ ਬਾਬਾ ਦੀਪ ਸਿੰਘ ਸੋਸਾਇਟੀ ਅਤੇ ਦੀਪਕ ਬੱਬਰ, ਮੁਕੇਸ਼ ਅਗਰਵਾਲ, ਪੀ.ਐਨ ਸ਼ਰਮਾ, ਜੇ.ਐਸ ਨਾਗਪਾਲ ਅਤੇ ਅੰਮ੍ਰਿਤਸਰ ਵਨ ਐਨ.ਜੀ.ਓ ਨਾਲ ਜੁੜੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
ਵਿਧਾਇਕ ਡਾ: ਅਜੇ ਗੁਪਤਾ ਨੇ ਕਿਹਾ ਪੰਜਾਬ ਸਰਕਾਰ ਵਲੋਂ ਇਸ ਮੌਨਸੂਨ ਦੌਰਾਨ ਲੱਖਾਂ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਨਗਰ ਨਿਗਮ ਵਲੋਂ ਵੀ ਸ਼ਹਿਰ ਵਿੱਚ 35 ਹਜ਼ਾਰ ਬੂਟੇ ਲਗਾਏ ਜਾਣੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ
ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …