Sunday, August 23, 2026

ਬੇਸਿਕ ਕੰਪਿਊਟਰ ਕੋਰਸਾਂ ਦੇ ਦਾਖਲੇ ਸ਼ੁਰੂ

ਅੰਮ੍ਰਿਤਸਰ, 9 ਜੁਲਾਈ (ਸੁਖਬੀਰ ਸਿੰਘ) – ਕਰਨਲ (ਡਾ.) ਅਰੀ ਦਮਨ ਸ਼ਰਮਾ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਹੈ ਕਿ 52 ਕੋਰਟ ਰੋਡ ਅੰਮ੍ਰਿਤਸਰ ਦਫਤਰ ਵਿਖੇ ਚੱਲ ਰਹੇ ਐਸ.ਵੀ.ਟੀ.ਸੀ ਸੈਂਟਰ ਵਿੱਚ ਕਰਵਾਇਆ ਜਾਂਦਾ 120 ਘੰਟੇ ਦਾ ਆਈ.ਐਸ.ਓ ਸਰਟੀਫਾਈਡ ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਹਰ ਸਰਕਾਰੀ ਨੌਕਰੀ ਲਈ ਜਰੂਰੀ ਹੈ।ਉਨ੍ਹਾਂ ਕਿਹਾ ਕਿ ਇਸ ਕੋਰਸ ਦੇ ਦਾਖਲੇ ਸ਼ੁਰੂ ਹਨ।ਇਹ ਕੋਰਸ ਬਜ਼ਾਰ ਵਿੱਚ ਚੱਲ ਰਹੇ ਕੋਰਸਾਂ ਦੇ ਮੁਕਾਬਲੇ ਬਹੁਤ ਘੱਟ ਫੀਸਾਂ ‘ਤੇ ਕਰਵਾਇਆ ਜਾਂਦਾ ਹੈ।ਚਾਹਵਾਨ ਉਮੀਦਵਾਰ ਇਸ ਕੋਰਸ ਵਿੱਚ ਦਾਖਲੇ ਲਈ ਦਫਤਰ ਆ ਕੇ ਜਾਂ ਦਫਤਰ ਨਾਲ ਫੋਨ ਨੰਬਰ 0183-2212103, 6284432143 ‘ਤੇ ਸੰਪਰਕ ਕਰ ਸਕਦੇ ਹਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …