ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਦੇ ਨਿਰਦੇਸ਼ਾਂ ਅਨੁਸਾਰ ਦੀਵਾਨ ਦੇ ਸਕੂਲਾਂ/ਕਾਲਜਾਂ ਅਤੇ ਹੋਰ ਅਦਾਰਿਆਂ ਵਿੱਚ ਵਾਤਾਵਰਣ ਬਚਾਉਣ ਲਈ ਬਰਸਾਤੀ ਮੌਸਮ ਵਿੱਚ ਵੱਡੇ ਪੱਧਰ ‘ਤੇ ਬੁਟੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।ਦੀਵਾਨ ਦੇ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਵਾਤਾਵਰਣ ਕਮੇਟੀ ਦੇ ਇੰਚਾਰਜ਼ ਅਵਤਾਰ ਸਿੰਘ ਘੁੱਲਾ (ਬ੍ਰਾਂਡ ਐਂਬੇਸਡਰ ਸਵੱਛ ਭਾਰਤ ਮਿਸ਼ਨ ਅੰਮ੍ਰਿਤਸਰ) ਨੂੰ ਸੋਪੀ ਗਈ।ਇਸ ਦੇ ਨਾਲ ਹੀ ਚੀਫ਼ ਖ਼ਾਲਸਾ ਦੀਵਾਨ ਦੇ ਸਕੂਲਾਂ ਵਿਚ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਦਿਆਂ ਆਪਣਾ ਆਲਾ-ਦੁਆਲਾ ਹਰਿਆ-ਭਰਿਆ ਰੱਖਣ ਹਿੱਤ ਪ੍ਰੇਰਿਤ ਕੀਤਾ ਗਿਆ।ਦੀਵਾਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਅਤੇ ਕਾਰਜਕਾਰੀ ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਦੱਸਿਆ ਕਿ ਬਰਸਾਤੀ ਮੌਸਮ ਦੇ ਮੱਦੇਨਜ਼ਰ ਦੀਵਾਨ ਸਕੂਲਾਂ/ਕਾਲਜਾਂ ਵਿਚ ਮੀਂਹ ਦੇ ਪਾਣੀ ਨੂੰ ਜਮ੍ਹਾਂ ਕਰਕੇ ਦੁਬਾਰਾ ਧਰਤੀ ਹੇਠ ਭੇਜਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਉਦਯੋਗੀਕਰਨ ਅਤੇ ਸੜਕੀ ਵਿਕਾਸ ਹਿੱਤ ਹੋ ਰਹੀ ਦਰਖਤਾਂ ਦੀ ਕਟਾਈ ਅਤੇ ਲਗਾਤਾਰ ਹੇਠਾਂ ਡਿੱਗ ਰਹੇ ਪਾਣੀ ਦੇ ਪੱਧਰ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਕੁੱਝ ਹੱਦ ਤੱਕ ਘਟਾਇਆ ਜਾ ਸਕੇ।ਮੀਟਿੰਗ ਵਿੱਚ ਅਮਰਦੀਪ ਸਿੰਘ ਰਾਜੇਵਾਲ, ਸਰਜੋਤ ਸਿੰਘ ਸਾਹਨੀ, ਰਜਿੰਦਰ ਸਿੰਘ ਮਰਵਾਹਾ ਆਦਿ ਹਾਜ਼ਰ ਸਨ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …