ਸੰਗਰੂਰ, 22 ਜੁਲਾਈ (ਜਗਸੀਰ ਲੌਂਗੋਵਾਲ ) – ਯੋਗਾ ਅਧਿਆਪਕਾ ਅਤੇ ਸਮਾਜ ਸੇਵੀ ਬੀਬੀ ਗੀਤਾ ਦੇਵੀ ਵਲੋਂ ਆਪਣੇ ਜਨਮ ਦਿਨ ਮੌਕੇ ਸਥਾਨਕ ਪੁਲਿਸ ਲਾਈਨ ਵਿਖੇ ਪੌਦੇ ਲਾਏ ਗਏ।ਪੰਜਾਬ ਸਰਕਾਰ ਵਲੋਂ ਆਰੰਭੀ ਮੁੱਖ ਮੰਤਰੀ ਯੋਗਸ਼ਾਲਾ ਤਹਿਤ ਕੰਮ ਕਰਦੀ ਇਸ ਅਧਿਆਪਕਾ ਨੇ ਕਿਹਾ ਕਿ ਦਿਨ ਪ੍ਰਤੀਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਾਉਣਾ ਸਮੇਂ ਦੀ ਮੁੱਖ ਮੰਗ ਹੈ।ਇਸ ਲਈ ਆਪਣਾ ਜਨਮ ਦਿਨ ਪੌਦੇ ਲਗਾ ਕੇ ਮਨਾਉਣ ਦਾ ਫੈਸਲਾ ਕੀਤਾ।ਉਨ੍ਹਾਂ ਦੱਸਿਆ ਲਾਵਾਰਿਸ ਪਸ਼ੂਆਂ ਤੋਂ ਇਨ੍ਹਾਂ ਪੌਦਿਆਂ ਨੂੰ ਬਚਾਉਣ ਟ੍ਰੀ ਗਾਰਡ ਵੀ ਲਾਏ ਗਏ ਹਨ।ਇਸ ਮੌਕੇ ਕਰਨੈਲ ਸਿੰਘ ਢੀਂਡਸਾ, ਅਮਰੀਕ ਸਿੰਘ, ਜੋਗਿੰਦਰ ਸਿੰਘ, ਨਿਸ਼ਾਨ ਸਿੰਘ, ਹਰਦੀਪ ਸਿੰਘ, ਡਾ. ਗੋਲਡੀ, ਰਾਜ ਕੁਮਾਰ, ਗੁਰਮੇਲ ਸਿੰਘ, ਪ੍ਰਦੀਪ ਸਿੰਘ, ਰਕੇਸ਼ ਕੁਮਾਰ, ਸੁਖਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਔਰਤਾਂ ਵੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …