ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਕਿਸਾਨੀ ਕਿੱਤੇ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਉਤਸਾਹਿਤ ਕਰਨ ਲਈ ਇੱਕ ਸਹਾਇਕ ਧੰਦਾ ਰੇਸ਼ਮ ਦੇ ਕੀੜੇ ਪਾਲਣ ਦਾ ਕਾਰਜ਼ ਜੋ ਕਿ ਪਹਿਲਾ ਸੈਰੀਕਲਚਰ ਵਿਭਾਗ ਵਲੋਂ ਕੀਤਾ ਜਾਂਦਾ ਸੀ ਅਤੇ ਹੁਣ ਜੰਗਲਾਤ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ।ਜੰਗਲਾਤ ਵਿਭਾਗ ਪੰਜਾਬ ਵਲੋਂ ਕਰੀਬ ਦੋ ਸਾਲ ਪਹਿਲਾਂ ਪਾਇਲਟ ਪ੍ਰੋਜੈਕਟ ਧਾਰ ਅੰਦਰ ਸੂਰੂ ਕੀਤਾ ਗਿਆ ਸੀ ਅਤੇ ਹੁਣ ਇਸ ਮਿਹਨਤ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਕਟਾਰੂਚੱਕ ਵਿਖੇ ਇੱਕ ਕਿਤਾਬ ਰਲੀਜ਼ ਕਰਨ ਉਪਰੰਤ ਕੀਤਾ।ਕੰਜ਼ਰਵੇਟਰ ਆਫ ਫਾਰੈਸਟ ਉੱਤਰੀ ਸਰਕਲ ਸੰਜੀਵ ਤਿਵਾੜੀ, ਡਵੀਜ਼ਨਲ ਜੰਗਲਾਤ ਅਫ਼ਸਰ ਪਠਾਨਕੋਟ ਧਰਮਵੀਰ ਦੈਰੂ, ਬਲਾਕ ਪ੍ਰਧਾਨ ਪਵਨ ਕੁਮਾਰ ਫੋਜੀ, ਠਾਕੁਰ ਭੁਪਿੰਦਰ ਸਿੰਘ, ਜੰਗ ਬਹਾਦੁਰ ਵਣ ਰੇਂਜ ਅਫਸਰ ਧਾਰ, ਅਜੈ ਪਠਾਨਿਆ ਬਲਾਕ ਅਫਸਰ, ਵਰਿੰਦਰ ਜੀਤ ਸਿੰਘ ਰੇਂਜ ਅਫਸਰ, ਸ਼ਮਸ਼ੇਰ ਸਿੰਘ ਬਲਾਕ ਅਫਸਰ, ਮੁਨੀਸ਼ ਕੁਮਾਰ ਵਣ ਗਾਰਡ, ਤਰਸੇਮ ਸਿੰਘ ਵਣ ਗਾਰਡ, ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ।
ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਜੰਗਲਾਤ ਵਿਭਾਗ ਨੇ ਪਠਾਨਕੋਟ ਵਿੱਚ ਮਲਬੇਰੀ ਲਾਉਣ ਦੀ ਸ਼ੁਰੂਆਤ ਦੇ ਨਾਲ ਪੰਜਾਬ ਦੇ ਇੱਕ ਸਮੇਂ ਦੇ ਹੋਣਹਾਰ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਸੇਰੀਕਲਚਰ ਪ੍ਰੋਜੈਕਟ ਆਰੰਭ ਕੀਤਾ ਹੈ ਅਤੇ ਇਸ ਤੋਂ ਇਲਾਵਾ ਬੁਨਿਆਦੀ ਢਾਂਚਾ, ਸਾਜ਼ੋ-ਸਾਮਾਨ, ਰੇਸ਼ਮ ਦੇ ਕੀੜੇ ਪੈਥੋਲੋਜੀ ਅਤੇ ਮੰਡੀਕਰਨ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।ਉਨਾਂ ਦੱਸਿਆ ਕਿ ਵਿਭਾਗ ਵਲੋਂ ਪਠਾਨਕੋਟ ਜ਼ਿਲ੍ਹੇ ਦੇ ਨੀਮ ਪਹਾੜੀ ਖੇਤਰ ਧਾਰ ਬਲਾਕ ਦੇ 6 ਪਿੰਡਾਂ ਵਿੱਚ ਫੈਲੇ 125 ਏਕੜ ਰਕਬੇ ਵਿੱਚ ਤੂਤ ਦੀ ਬਿਜ਼ਾਈ ਕੀਤੀ ਗਈ ਹੈ।ਮਲਬੇਰੀ ਰੇਸ਼ਮ ਦੇ ਕੀੜਿਆਂ ਦਾ ਮੁੱਖ ਭੋਜਨ ਸਰੋਤ ਹੈ।ਪਠਾਨਕੋਟ ਦੇ ਧਾਰ ਬਲਾਕ ਦੇ ਅਧੀਨ ਆਉਂਦੇ ਪਿੰਡ ਦੁਰੰਗ ਖੱਡ, ਫੰਗਤੋਲੀ, ਭਾਦਣ, ਸਮਾਣੂ, ਜੂੰਗਨਥ ਅਤੇ ਭੱਬਰ ਆਦਿ ਦੀ ਰੇਸ਼ਮ ਦੀ ਖੇਤੀ ਲਈ ਚੋਣ ਕੀਤੀ ਗਈ ਸੀ । 37500 ਤੋਂ ਵੱਧ ਸ਼ਹਿਤੂਤ ਦੇ ਬੂਟੇ ਲਗਾਏ ਜਾ ਚੁੱਕੇ ਹਨ।
ਸੰਜੀਵ ਤਿਵਾੜੀ ਕੰਜ਼ਰਵੇਟਰ ਨੇ ਦੱਸਿਆ ਕਿ ਉਨ੍ਹਾਂ ਨੇ 116 ਲਾਭਪਾਤਰੀਆਂ ਦੀ ਚੋਣ ਕੀਤੀ ਸੀ, ਜਿਨ੍ਹਾਂ ਵਿੱਚੋਂ 31 ਲਾਭਪਾਤਰੀਆਂ ਨੂੰ ਕਮਿਊਨਿਟੀ ਪਾਲਣ-ਪੋਸ਼ਣ ਘਰ, ਉਪਕਰਨ, ਸਿਖਲਾਈ ਆਦਿ ਦਿੱਤੀ ਗਈ ਸੀ।ਇਸ ਪ੍ਰੋਜੈਕਟ ਦੋਰਾਨ ਸਾਲ 2023-24 ਦੇ ਬਸੰਤ ਰੁੱਤ ਵਿੱਚ ਪਹਿਲੀ ਵਾਰ 645 ਕਿਲੋ ਕੋਕੂਨ ਦਾ ਉਤਪਾਦਨ ਕੀਤਾ ਗਿਆ ਹੈ।ਧਰਮਵੀਰ ਦੈਰੂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸੀਜ਼ਨ ਵਿੱਚ ਕੋਕੂਨ ਦੇ ਉਤਪਾਦਨ ਨੂੰ ਦੁੱਗਣਾ ਕਰਨ ਦੀ ਉਮੀਦ ਕਰ ਰਹੇ ਹਾਂ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …