ਸੰਗਰੂਰ, 10 ਅਗਸਤ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ‘ਹਰਿਆਲੀ ਤੀਜ਼਼` ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ।ਪ੍ਰੋਗਰਾਮ ਦੀ ਸ਼ੁਰੂਆਤ ਕੁੜੀਆਂ ਵਲੋਂ ਪੀਂਘਾ ਝੂਟ ਕੇ ਅਤੇ ਗਿੱਧਾ ਪਾ ਕੇ ਕੀਤੀ ਗਈ।ਨਰਸਰੀ ਤੋਂ ਬਾਰ੍ਹਵੀਂ ਕਲਾਸ ਤੱਕ ਦੀਆਂ ਲੜਕੀਆਂ ਨੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਤੀਆਂ ਦਾ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਮਿਸ ਤੀਜ਼ ਦੀ ਚੋਣ, ਬੱਚੇ ਦੇ ਪਹਿਰਾਵੇ, ਚੱਲਣ ਦਾ ਤਰੀਕਾ, ਸੈਲਫ ਕੌਨਫੀਡੈਂਸ ਜਿਵੇਂ ਬੋਲੀ, ਸਪੀਚ, ਸਭਿਆਚਾਰ ਅਧਾਰਿਤ ਪ੍ਰਸ਼ਨ-ਉੱਤਰ ਜਾਂ ਕੋਈ ਵਿਚਾਰ ਆਦਿ ਸ਼ਾਮਲ ਸੀ।ਬੱਚਿਆਂ ਦੇ ਖਾਣ-ਪੀਣ ਲਈ ਵੱਖ-ਵੱਖ ਸਟਾਲਾਂ ਵੀ ਲਗਾਏ ਗਏ।ਲੜਕੀਆਂ ਨੇ ਗਿੱਧਾ, ਗਰੁੱਪ ਡਾਂਸ ਅਤੇ ਕਿੱਕਲੀ ਪਾ ਕੇ ਤੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ।ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਨੇ ਬੱਚਿਆਂ ਅਤੇ ਸਟਾਫ ਨੂੰ ਹਰਿਆਲੀ ਤੀਜ਼ ਦੀ ਵਧਾਈ ਦਿੱਤੀ।
ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸੀ।
Check Also
ਐਸ.ਏ.ਐਸ.ਵੀ.ਐਮ ਦੇ ਬੱਚਿਆਂ ਨੇ ਜੈਪੁਰ ਦੇ ਇਤਿਹਾਸਕ ਕਿਲ੍ਹਿਆਂ ਦਾ ਦੌਰਾ ਕੀਤਾ
ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ)- ਬੱਚਿਆਂ ਨੂੰ ਭਾਰਤ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਮਕਸਦ …