ਭੀਖੀ, 10 ਅਗਸਤ (ਕਮਲ ਜ਼ਿੰਦਲ) – ਸਥਾਨਕ ਮਧੇਵਾਲਾ ਕੰਪਲੈਕਸ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮੇਂ ਸੰਸਥਾ ਦੇ ਡਾਇਰੈਕਟਰ ਨਵਜੋਤ ਜ਼ਿੰਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੀ ਪੇਸ਼ਕਾਰੀਆਂ ਦੇਖ ਕੇ ਬੜੀ ਖੁਸ਼ੀ ਹੋਈ ਹੈ।ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਲੋੜ ਹੈ।ਸੈਂਟਰ ਵਿੱਚ ਪੜ੍ਹਦੇ ਬੱਚਿਆਂ ਨੇ ਲੋਕ ਗੀਤਾਂ ‘ਤੇ ਪੇਸ਼ਕਾਰੀਆਂ ਕੀਤੀਆਂ।ਸਟੇਜ਼ ਮੈਡਮ ਦੀਪਿਕਾ ਦੁਆਰਾ ਸੰਭਾਲੀ ਗਈ।ਇਸ ਸਮੇਂ ਮੈਡਮ ਰਿਤੂ, ਮੈਡਮ ਵੀਰਾ, ਮੈਡਮ ਨਵਜੋਤ, ਮੈਡਮ ਮਨੀਸ਼ਾ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …