Monday, July 14, 2025
Breaking News

ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨਿਰਦੇਸ਼ਿਤ ਨਾਟਕ ‘ਗੁਨਾਹਗਾਰ’ ਦਾ ਮੰਚਨ

ਅੰਮ੍ਰਿਤਸਰ, 18 ਅਗਸਤ (ਦੀਪ ਦਵਿੰਦਰ ਸਿੰਘ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਸਥਾਨਕ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਹਰੀਸ਼ ਜੈਨ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨਿਰਦੇਸ਼ਤ ਕੀਤਾ ਨਾਟਕ ‘ਗੁਨਾਹਗਾਰ’ ਦਾ ਮੰਚਨ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਪੇਸ਼ ਕੀਤਾ ਗਿਆ।ਇਹ ਨਾਟਕ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਉਹਨਾਂ ਪਲਾਂ ਨੂੰ ਪੇਸ਼ ਕਰਦਾ ਹੈ, ਜਦੋਂ ਉਸ ਨੂੰ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ‘ਤੇ ਦੇਸ਼ ਨਿਕਾਲੇ ਦੀ 20 ਸਾਲ ਕੈਦ ਹੋਈ।ਉਸ ਤੋਂ ਬਾਅਦ ਲਾਹੌਰ ਹਾਈਕੋਰਟ ਵਿੱਚ ਕੇਸ ਚੱਲਿਆ।ਇਸ ਤੋਂ ਬਾਅਦ ਸਾਹਮਣੇ ਆਏ ਬਹੁਤ ਸਾਰੇ ਨਵੇਂ ਤੱਥ ਇਸ ਵਿੱਚ ਨਾਟਕ ਭਗਤ ਸਿੰਘ ਦੇ ਇਸ ਰੂਪ ‘ਚ ਪਹਿਲੀ ਵਾਰ ਪੇਸ਼ ਕੀਤੇ ਗਏ।
ਕੁੱਝ ਸਮੇਂ ਤੋਂ ਬਰਤਾਨੀਆ ਖਿਲਾਫ ਬਗ਼ਾਵਤ ਨੂੰ ਭੜਕਾਉਣ ਲਈ ਭਗਤ ਸਿੰਘ ਡਰਾਮੇ ਦੀ ਤਾਕਤ ਦਾ ਇਸਤੇਮਾਲ ਕਰ ਰਿਹਾ ਸੀ, ਜਿਵੇਂ ਕਿ ਰਾਮ ਪ੍ਰਸਾਦ ਬਿਸਮਿਲ (ਜਿਨ੍ਹਾਂ ਦੀ ਕਾਕੋਰੀ ਕਾਂਡ ਦੇ ਨਤੀਜੇ ਵਜੋਂ ਮੌਤ ਹੋ ਗਈ ਸੀ) ਵਰਗੇ ਕ੍ਰਾਂਤੀਕਾਰੀਆਂ ਬਾਰੇ ਦੱਸਣ ਲਈ ਸਲਾਈਡ ਦਿਖਾਉਣ ਲਈ ਇੱਕ ਜਾਦੂ ਦੀ ਲਾਲਟੈਨ ਖਰੀਦਣਾ।1929 ਵਿੱਚ ਉਸਨੇ ਐਚ.ਐਸ.ਆਰ.ਏ ਲਈ ਆਪਣੇ ਉਦੇਸ਼ ਵੱਡੇ ਪੈਮਾਨੇ ’ਤੇ ਪ੍ਰਚਾਰਨ ਲਈ ਇੱਕ ਨਾਟਕੀ ਐਕਟ ਦਾ ਪ੍ਰਸਤਾਵ ਰੱਖਿਆ।ਪੈਰਿਸ ਵਿੱਚ ਚੈਂਬਰ ਆਫ਼ ਡਿਪਟੀਜ਼ ਉਤੇ ਬੰਬ ਸੁੱਟਣ ਵਾਲੇ ਫਰਾਂਸੀਸੀ ਅਰਾਜਕਤਾਵਾਦੀ ਅਗਸਟਸ ਵੈਲਟ ਤੋਂ ਪ੍ਰਭਾਵਿਤ ਭਗਤ ਸਿੰਘ ਨੇ ਕੇਂਦਰੀ ਵਿਧਾਨ ਸਭਾ ਦੇ ਅੰਦਰ ਬੰਬ ਵਿਸਫੋਟ ਕਰਨ ਦੀ ਯੋਜਨਾ ਬਣਾਈ।ਜਿਸ ਨੂੰ ਅਸੈਂਬਲੀ ਵੱਲੋਂ ਰੱਦ ਕਰ ਦਿੱਤਾ ਗਿਆ ਸੀ।ਪਰ ਅਸਲ ਇਰਾਦਾ ਤਾਂ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਉਣ ਦਾ ਸੀ ਤਾਂ ਜੋ ਉਹ ਅਦਾਲਤ ਨੂੰ ਉਨ੍ਹਾਂ ਦੇ ਪ੍ਰਚਾਰ ਦਾ ਪ੍ਰਸਾਰ ਕਰਨ ਲਈ ਇੱਕ ਮਾਧਿਅਮ ਦੇ ਤੌਰ ‘ਤੇ ਵਰਤ ਸਕਣ।ਐਚ.ਐਸ.ਆਰ.ਏ ਦੀ ਲੀਡਰਸ਼ਿਪ ਸ਼ੁਰੂ ਵਿੱਚ ਭਗਤ ਸਿੰਘ ਦੀ ਬੰਬਾਰੀ ਵਿੱਚ ਹਿੱਸਾ ਲੈਣ ਦਾ ਵਿਰੋਧ ਕਰਦੀ ਸੀ, ਕਿਉਂਕਿ ਦਲ ਦੇ ਆਗੂਆਂ ਦੀ ਬਹੁ ਗਿਣਤੀ ਉਨ੍ਹਾਂ ਨੂੰ ਭਵਿੱਖ ਦੇ ਜ਼ਹੀਨ ਆਗੂ ਦੇ ਤੌਰ ‘ਤੇ ਬਚਾਅ ਕੇ ਰੱਖਣ ਦੇ ਹੱਕ ਵਿੱਚ ਸੀ।ਵਾਦ ਵਿਵਾਦ ਤੋਂ ਬਾਅਦ ਅੰਤ ‘ਚ ਸਰਬਸੰਮਤੀ ਨਾਲ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਮ ਚੁਣਿਆ ਗਿਆ।ਯੋਜਨਾ ਦੇ ਅਨੁਸਾਰ 8 ਅਪ੍ਰੈਲ 1929 ਨੂੰ ਕੇਂਦਰੀ ਅਸੰਬਲੀ ਵਿੱਚ ਇਨ੍ਹਾਂ ਦੋਨਾਂ ਨੇ ਇੱਕ ਖਾਲੀ ਥਾਂ ਤੇ ਬੰਬ ਸੁੱਟ ਦਿੱਤਾ।ਪੂਰਾ ਹਾਲ ਧੂੰਏ ਨਾਲ ਭਰ ਗਿਆ।ਬੰਬ ਫਟਣ ਦੇ ਬਾਅਦ ਉਨ੍ਹਾਂ ਨੇ ਇਨਕਲਾਬ-ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਨਾਟਕ ਵਿੱਚ ਸਾਜਨ ਕੋਹਿਨੂਰ, ਯੁਵੀ ਨਾਇਕ, ਵਿਸ਼ੂ ਸ਼ਰਮਾ, ਪਵੇਲ ਅਗਸਤਸ, ਜਸਵੰਤ, ਗੁਰਵਿੰਦਰ ਸਿੰਘ, ਰਾਹੁਲ, ਜੋਹਨ ਪਾਲ, ਦੀਪਿਕਾ, ਹਰਸ਼ਿਤਾ, ਨਿਤਿਕਾ, ਰੋਹਨ, ਹਰਪ੍ਰੀਤ, ਅਭਿਸ਼ੇਕ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਅਤੇ ਰੋਸ਼ਨੀ ਪ੍ਰਭਾਵ ਦਲਜੀਤ ਸੋਨਾ ਵਲੋਂ ਦਿੱਤਾ ਗਿਆ। ਇਸ ਨਾਟਕ ਨੂੰ ਦੇਖਣ ਲਈ ਹਿਰਦੇਪਾਲ ਸਿੰਘ ਪ੍ਰੀਤ ਨਗਰ, ਗੁਰਦੇਵ ਸਿੰਘ ਮਹਿਲਾਂਵਾਲਾ, ਅਰਵਿੰਦਰ ਕੌਰ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਗਾਇਕ ਹਰਿੰਦਰ ਸੋਹਲ, ਅਦਾਕਾਰ ਗੁਰਤੇਜ ਮਾਨ, ਹਰਮੀਤ ਆਰਟਿਸਟ ਆਦਿ ਹਾਜ਼ਰ ਸਨ।

 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …