ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਵਾਲਮੀਕਿ ਸਮਾਜ ਦੇ ਉਘੇ ਲੀਡਰ ਤੇ ਪੁਰਾਣੇ ਕਾਂਗਰਸੀ ਨੇਤਾ ਰਮੇਸ਼ ਬੋਬੀ ਨੂੰ ਜਿਲਾ੍ਹ ਕਾਂਗਰਸ ਸ਼ਹਿਰੀ ਪ੍ਰਧਾਨ ਰਜੀਵ ਭਗਤ ਨੇ ਸਕੱਤਰ ਨਿਯੁੱਕਤ ਕੀਤਾ ਹੈ।ਰਮੇਸ਼ ਬੋਬੀ ਦੀ ਨਿਯੁੱਕਤੀ ਨਾਲ ਵਾਲਮੀਕਿ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ।ਸ਼ਹਿਰੀ ਸਕੱਤਰ ਬਨਣ ‘ਤੇ ਰਮੇਸ਼ ਬੋਬੀ ਨੇ ਕਾਂਗਰਸ ਹਾਈਕਮਾਂਡ ਤੇ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਹਿਰੀ ਰਜੀਵ ਭਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਤੇ ਜੋ ਵਿਸ਼ਵਾਸ਼ ਕਰਕੇ ਜਿੰਮੇਵਾਰੀ ਦਿੱਤੀ ਗਈ ਹੈ, ਉੇਸ ਨੂੰ ਉਹ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਤੇ ਕਾਂਗਰਸ ਦਾ ਪ੍ਰਚਾਰ ਕਰਕੇ ਸਮਾਜ ਤੇ ਲੋਕਾਂ ਨੂੰ ਕਾਂਗਰਸ ਨਾਲ ਜੋੜਣਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …