ਸੰਗਰੂਰ, 4 ਨਵੰਬਰ (ਜਗਸੀਰ ਲੌਂਗੋਵਾਲ) – ਕਮਿਊਨਿਟੀ ਹੈਲਥ ਸੈਂਟਰ ਲੌਂਗੋਵਾਲ ਦੇ ਐਸ.ਐਮ.ਓ ਡਾਕਟਰ ਮਨੀਤਾ ਬਾਂਸਲ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਫਾਰਮੇਸੀ ਅਫਸਰ ਧਰਮਿੰਦਰ ਪਾਲ ਦੀ ਸੇਵਾਮੁਕਤੀ ਮੌਕੇ ਰਿਟਾਇਰਮੈਂਟ ਪਾਰਟੀ ਦਾ ਆਯੋਜਨ ਕੀਤਾ ਗਿਆ।ਫਾਰਮੇਸੀ ਅਫਸਰ 34 ਸਾਲ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਕਰਕੇ ਰਿਟਾਇਰ ਹੋਏ ਹਨ।ਇਸ ਸਮੇਂ ਡਾ. ਅਮਨਦੀਪ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਰਜਨੀਸ਼, ਅੱਖਾਂ ਦੇ ਡਾਕਟਰ ਰਾਕੇਸ਼ ਕੁਮਾਰ, ਸੁਪਰਡੈਂਟ ਹਰਪ੍ਰੀਤ ਸਿੰਘ ਬਾਲੀਆ, ਕਲਰਕ ਜਗਰੂਪ ਸਿੰਘ, ਕਲਰਕ ਵੀਰਪਾਲ ਕੌਰ, ਸੀਨੀਅਰ ਫਾਰਮੇਸੀ ਅਫਸਰ ਰਾਜੇਸ਼ ਕੁਮਾਰ, ਸਟਾਫ ਨਰਸ ਪਾਰੁਲ ਸ਼ਰਮਾ, ਮੀਨਾਕਸ਼ੀ ਪਾਠਕ, ਨਵਦੀਪ ਕੌਰ, ਜਗਦੀਪ ਕੌਰ, ਨੇਹਾ ਗਰਗ, ਸੀਨੀਅਰ ਲੈਬੋਟਰੀ ਟੈਕਨੀਸ਼ੀਅਨ ਅੰਮ੍ਰਿਤ ਲਾਲ, ਕੌਂਸਲਰ ਜਸਪ੍ਰੀਤ ਕੌਰ ਅਤੇ ਹਸਪਤਾਲ ਦੇ ਸਮੂਹ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …