ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਕੁੰਮਾ ਸਿੰਘ ਜੀ ਨਿਊ ਅੰਤਰਯਾਮੀ ਕਲੋਨੀ ਵਿਖੇ ਭਾਈ ਮਨਜੀਤ ਸਿੰਘ ਖਾਲਸਾ ਉਪ ਚੇਅਰਮੈਨ ਮਨੁੱਖੀ ਅਧਿਕਾਰ ਮੰਚ ਅਤੇ ਜਨਰਲ ਸਕੱਤਰ ਅਮਰ ਖਾਲਸਾ ਫਾਊਂਡੇਸ਼ਨ ਦੀ ਅਗਵਾਈ ਹੇਠ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਦੀ ਪ੍ਰੇਰਨਾ ਸਦਕਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਸਕੱਤਰ ਸ੍ਰ. ਸਤਬੀਰ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 50 ਬੱਚਿਆਂ ਅਤੇ ਨੋਜਵਾਨਾ ਨੇ ਭਾਗ ਲਿਆ।ਸੁੰਦਰ ਦਸਤਾਰ ਸਜਾਉਣ ਵਾਲਿਆਂ ਬੱਚਿਆਂ ‘ਚੋਂ ਅਵੱਲ ਰਹਿਣ ਵਾਲਿਆਂ ਨੂੰ ਫਾਊਂਡੇਸ਼ਨ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਜਰਨਲ ਸਕੱਤਰ, ਮਨਜੀਤ ਸਿੰਘ ਖਾਲਸਾ, ਹਰਜਿੰਦਰ ਸਿੰਘ ਰਾਜਾ, ਭਾਈ ਗੁਰਨਾਮ ਸਿੰਘ ਜੀ ਧੁੰਨਾ, ਡਾ. ਜਸਬੀਰ ਸਿੰਘ ਜੀ ਰਾਜਪੂਤ, ਸੁਖਦੀਪ ਸਿੰਘ ਧੰਜੂ, ਭਾਈ ਮਨਜੀਤ ਸਿੰਘ ਗਿੱਲ ਸੈਕਟਰੀ, ਗੁਰਜੰਟ ਸ਼ਿੰਘ ਪ੍ਰੈਸ ਸਕੱਤਰ, ਜੈਦੀਪ ਸਿੰਘ ਖਾਲਸਾ, ਬੀਬੀ ਸਿਮਰਜੀਤ ਕੌਰ ਖਾਲਸਾ, ਬੀਬੀ ਅਮਰਦੀਪ ਕੌਰ, ਜਰਨੈਲ ਸਿੰਘ ਹਰੀਪੁਰਾ ਅਤੇ ਪ੍ਰਬੰਧਕਾਂ ਵੱਲੋਂ ਸਾਂਝੇ ਤੋਰ ਤੇ ਰਹਿਤ ਮਰਿਆਦਾ ਲਿਟਰੇਚਰ, ਸਰਟੀਫਿਕੇਟ ਅਤੇ ਮੈਡਲ ਦੇ ਕੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।ਭਾਈ ਅਵਤਾਰ ਸਿੰਘ ਖਾਲਸਾ ਅਤੇ ਭਾਈ ਮਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਏ.ਕੇ.ਐਫ. ਪੰਜਾਬ ਵੱਲੋਂ ਬੱਚਿਆਂ ਅਤੇ ਨੋਜਵਾਨਾ ਨੂੰ ਧਰਮ ਪ੍ਰਚਾਰ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸਮੇਂ ਸਮੇਂ ਤੇ ਪਿੰਡਾਂ ਸ਼ਹਿਰਾਂ ਅਤੇ ਹਰ ਖੇਤਰ ਵਿੱਚ ਸਿੱਖੀ ਸਰੂਪ ਵਿਸਾਰ ਚੁੱਕੇ ਨੋਜਵਾਨਾ ਨੂੰ ਪ੍ਰੇਰਿਤ ਕਰਕੇ ਸਿੱਖੀ ਸਰੂਪ ‘ਚ ਸਜਾਉਣ ਅਤੇ ਗੁਰਬਾਣੀ ਨਾਲ ਜੋੜਨ ਲਈ ਫਾਊਂਡੇਸ਼ਨ ਵੱਲੋਂ ਲਗਾਤਾਰ ਉਪਰਾਲੇ ਨਿਰਤੰਰ ਜਾਰੀ ਰਹਿਣਗੇ।ਇਸ ਮੋਕੇ ਹੋਰਨਾਂ ਤੋਂ ਇਲਾਵਾ ਸ਼ੰਕਰ ਸਿੰਘ, ਰਣਜੀਤ ਸਿੰਘ, ਮਾਸ਼ਟਰ ਪਰਮਜੀਤ ਸਿੰਘ, ਕਰਮਜੀਤ ਸਿੰਘ ਮਸੋਣ, ਚਰਨਜੀਤ ਸਿੰਘ ਮਸੋਣ, ਅਮ੍ਰਿਤਪਾਲ ਸਿੰਘ ਪਾਲੀ, ਸੂਬੇਦਾਰ ਪਾਲ ਸਿੰਘ, ਰਾਣਾ ਵੀਰ ਜੀ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …