ਫਾਜਿਲਕਾ, 28 ਜਨਵਰੀ (ਵਿਨੀਤ ਅਰੋੜਾ) – ਸਿੱਖਿਆ ਬਲਾਕ ਫਾਜ਼ਿਲਕਾ 2 ਦੇ ਅਧੀਨ ਪੈਂਦੇ ਸੈਂਟਰ ਸਰਕਾਰੀ ਸਕੂਲ ਪ੍ਰਾਇਮਰੀ ਸਕੂਲ ਨਬੰਰ 1 ਫਾਜ਼ਿਲਕਾ ਦੇ ਸਕੂਲ ਦੀ ਪਿਛਲੇ ਪਾਸੇ ਦੀ ਚਾਰਦੀਵਾਰੀ ਡਿੱਗ ਪਈ।ਇਸ ਸਬੰਧੀ ਜਾਣਕਾਰੀ ਦਿੰਦੇਆਂ ਸੈਂਟਰ ਹੈੱਡ ਟੀਚਰ ਮੈਡਮ ਨਿਰਮਲ ਕਾਂਤਾ ਨੇ ਦੱਸਿਆ ਕਿ ਛੂੱਟੀਆਂ ਤੋਂ ਬਾਅਦ ਉਹ ਸਵੇਰੇ ਸਕੂਲ ਪਹੁੰਚੇ ਤਾਂ ਸਟਾਫ ਸਮੇਤ ਉਨ੍ਹਾਂ ਦੇਖਿਆ ਕਿ ਸਕੂਲ ਦੀ ਪਿਛਲੇ ਪਾਸੇ ਗਲੀ ਦੇ ਨਾਲ ਲੱਗਦੀ ਸਹੀ ਸਲਾਮਤ ਚਾਰਦੀਵਾਰੀ ਪੂਰੀ ਤਰ੍ਹਾਂ ਟੂੱਟ ਕੇ ਡਿਗੀ ਹੋਈ ਸੀ।ਉਨ੍ਹਾਂ ਦੱਸਿਆ ਕਿ ਇਸ ਚਾਰਦੀਵਾਰੀ 15 ਫੁੱਟ ਤੱਕ ਪੂਰੀ ਤਰ੍ਹਾਂ ਡਿਗ ਚੁੱਕੀ ਹੈ।ਉਨ੍ਹਾ ਦੱਸਿਆ ਕਿ ਚਾਰਦੀਵਾਰੀ ਡਿਗਣ ਵਿਚ ਸ਼ਰਾਰਤੀ ਤੱਤਾਂ ਦਾ ਹੱਥ ਲਗਦਾ ਹੈ।ਇਸ ਤੋਂ ਪਹਿਲਾ ਵੀ ਚੋਰੀ ਅਤੇ ਤੋੜ ਫੋੜ ਦੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਹਨ।ਹੁਣ ਦੀਵਾਰ ਟੂੱਟਣ ਤੋਂ ਬਾਅਦ ਸਕੂੁਲ ਦੇ ਵਿੱਚ ਚੋਰੀ ਅਤੇ ਨੁਕਸਾਨ ਦਾ ਖਤਰਾ ਜਿਆਦਾ ਹੋ ਗਿਆ ਹੈ। ਕਿਉਂਕਿ ਸਕੂਲ ਦੇ ਵਿਚ ਜਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਵੀ ਚਲ ਰਿਹਾ ਹੈ।ਉਨ੍ਹਾਂ ਬਲਾਕ ਸਿੱਖਿਆ ਅਫ਼ਸਰ ਅਤੇ ਪ੍ਰਾਇਮਰੀ ਸਿੱਖਿਆ ਅਫ਼ਸਰ ਤੋਂ ਮੰਗ ਕੀਤੀ ਹੈ ਕਿ ਸਕੂਲ ਨੂੰੰ ਚਾਰਦੀਵਾਰੀ ਬਣਾਉਣ ਅਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …