ਅੰਮ੍ਰਿਤਸਰ, 29 ਜਨਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋ ਯੂਨੀਵਰਸਿਟੀ ਕੈਂਪਸ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਪ੍ਰਸਿੱਧ ਪੰਜਾਬੀ ਸ਼ਾਇਰ ‘ਸੁਰਜੀਤ ਪਾਤਰ ਨਾਲ ਇਕ ਸ਼ਾਮ’ ਦਾ ਆਯੋਜਨ ਕੀਤਾ ਗਿਆ। ਇਸ ਵਿਚ ਡਾ. ਪਾਤਰ ਨੇ ਆਪਣੇ ਜੀਵਨ ਸਮਾਚਾਰਾਂ, ਆਪਣੀ ਰਚਨਾਕਾਰੀ ਦੇ ਸਫਰ, ਸਮਕਾਲੀ ਪਰਿਸਥਿਤੀਆਂ ਨਾਲ ਨਿਰੰਤਰ ਸਿਰਜੇ ਸੰਵਾਦ ਤੋਂ ਇਲਾਵਾ ਆਪਣੀ ਦਿਲਕਸ਼ ਸ਼ਾਇਰੀ ਵੀ ਪੇਸ਼ ਕੀਤੀ।
ਇਸ ਸ਼ਾਮ ਦੀ ਪ੍ਰਧਾਨਗੀ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। ਸਕੂਲ ਦੇ ਮੁਖੀ, ਡਾ. ਐਚ.ਐਸ. ਭਾਟੀਆ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਇਸ ਮੌਕੇ ਲੇਡੀ ਵਾਈਸ-ਚਾਂਸਲਰ, ਡਾ. ਸਰਵਜੀਤ ਕੌਰ ਬਰਾੜ, ਸ. ਕੁਲਵੰਤ ਸਿੰਘ ਸੂਰੀ, ਪ੍ਰੋ. ਰਤਨਜੀਤ ਕੌਰ ਸੂਰੀ, ਡਾ. ਜਤਿੰਦਰ ਸਿੰਘ ਬਰਾੜ, ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਅਧਿਆਪਕ ਹਾਜਰ ਸਨ।ਡਾ. ਪਾਤਰ ਨੇ ਕਿਹਾ ਕਿ ਕਿਸੇ ਵੀ ਕੌਮ ਦਾ ਸਰਮਾਇਆ ਉਸਦੀ ਵਿਰਾਸਤ ਹੁੰਦੀ ਹੈ ਅਤੇ ਖੁਸ਼ਕਿਸਮਤ ਹਾਂ ਕਿ ਸਾਡੀ ਵਿਰਾਸਤ ਬਹੁਤ ਅਮੀਰ ਹੈ। ਉਨ੍ਹਾਂ ਕਿਹਾ ਕਿ ਅਜੋਕੀ ਨੌਜੁਆਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਉਹ ਸਾਡੀ ਇਸ ਵਡਮੁੱਲੀ ਵਿਰਾਸਤ ਤੋਂ ਸੱਖਣੇ ਨਾ ਰਹਿ ਜਾਣ।ਇਸ ਮੌਕੇ ਸ੍ਰੀ ਦੇਵ ਦਿਲਦਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਡਾ. ਪਾਤਰ ਦੀਆਂ ਰਚਨਾਵਾਂ ਨੂੰ ਗਾ ਕੇ ਪੇਸ਼ ਕੀਤਾ ਅਤੇ ਮਾਹੌਲ ਨੂੰ ਰਸਮਈ ਬਣਾਇਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …