ਬਠਿੰਡਾ, 1 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਥਾਨਕ ਮੁਲਤਾਨੀਆਂ ਰੋਡ ‘ਤੇ ਮੋਟਰ ਸਾਇਕਲ ‘ਤੇ ਜਾ ਰਹੇ ਨੌਜਵਾਨ ਉਸ ਸਮੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਦ ਉਸ ਦੇ ਗਲੇ ਵਿਚ ਪਤੰਗ ਦੀ ਡੋਰ ਫਸ ਗਈ ਅਤੇ ਉਸ ਨੇ ਨੌਜਵਾਨ ਦਾ ਗਲਾ ਬੁਰੀ ਤਰ੍ਹਾਂ ਕੱਟ ਵੱਢ ਦਿੱਤਾ, ਜਿਸ ਨੂੰ ਮੌਕੇ ‘ਤੇ ਹਾਜ਼ਰ ਲੋਕਾਂ ਨੇ ਨੌਜਵਾਨ ਨੂੰ ਚੁੱਕ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ,ਜਿਸ ਦਾ ਮੌਕੇ ਹਾਜ਼ਰ ਡਾਕਟਰਾਂ ਨੇ ਜ਼ਖ਼ਮੀ ਦੇ ਗਲੇ ਦੀਆਂ ਨਾੜਾਂ ਦਾ ਤੁਰੰਤ ਅਪਰੇਸ਼ਨ ਕੀਤਾ।ਜਾਣਕਾਰੀ ਅਨੁਸਾਰ ਨੌਜਵਾਨ ਤੇਜਿੰਦਰਪਾਲ ਪੁੱਤਰ ਓਮ ਪ੍ਰਕਾਸ਼, ਸ਼ਹੀਦ ਭਗਤ ਸਿੰਘ ਨਗਰ, ਨਰੂਆਣਾ ਰੋਡ ਜੋ ਕਿ ਸੇਲ ਟੈਕਸ ਵਿਭਾਗ ਵਿਚ ਕਲਰਕ ਦੀ ਨੌਕਰੀ ਕਰਦਾ ਹੈ, ਜਦ ਉਹ ਮੁਲਤਾਨੀਆਂ ਓਵਰ ਬ੍ਰਿਜ ਪਾਰ ਕਰ ਰਿਹਾ ਸੀ ਤਾਂ ਇਕ ਪਤੰਗ ਦੀ ਡੋਰ ਗਲੇ ਵਿੱਚ ਫਸ ਗਈ ਜੋਕਿ ਚਾਇਨਾ ਡੋਰ ਸੀ ਜਿਸ ਨੇ ਗਲੇ ਦੀਆਂ ਨਾੜਾਂ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ। ਡਾਕਟਰ ਮਨਿੰਦਰ ਸਿੰਘ ਅਤੇ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਕੇਵਲ ਸਾਹ ਵਾਲੀ ਨੂੰ ਛੱਡ ਕੇ ਗਲੇ ਦੀ ਮੁੱਖ ਖੂਨ ਵਾਲੀ ਨਾੜੀਆਂ ਅਤੇ ਸਮਲ ਬੁਰੀ ਤਰ੍ਹਾਂ ਵੱਢੇ ਗਏ ਅਪਰੇਸ਼ਨ ਦੌਰਾਨ 50 ਤੋਂ ਅਧਿਕ ਟਾਂਕੇ ਲਗਾ ਕੇ ਨੌਜਵਾਨ ਦੀ ਜਾਨ ਨੂੰ ਬਚਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਸਹਾਰਾ ਜਨ ਸੇਵਾ ਦੇ ਵਰਕਰ ਟੇਕ ਸਿੰਘ ਅਤੇ ਇੰਦਰਜੀਤ ਸਿੰਘ ਗੋਪੀ ਨੇ ਦੱਸਿਆ ਕਿ ਨੌਜਵਾਨ ਦੇ ਵਾਰਿਸਾਂ ਨੂੰ ਇਤਲਾਹ ਦੇਣ ਤੋਂ ਪਹਿਲਾ ਹੀ ਸਹਾਰਾ ਸੰਸਥਾ ਵਲੋਂ ਨੌਜਵਾਨ ਦਾ ਇਲਾਜ ਕਰਵਾਇਆ ਗਿਆ ਜੋ ਕਿ ਬੇਹੱਦ ਗੰਭੀਰ ਹਾਲਤ ਵਿੱਚ ਸੀ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …