ਪੰਜਾਬੀ ਅਧਿਆਪਕਾ ਸ੍ਰੀ ਮਤੀ ਰਜਵੰਤ ਕੌਰ ਵੱਲੋ ਤਿਆਰ ਗਿੱਧੇ ਨੇ ਕਰਵਾਈ ਬੱਲੇ ਬੱਲੇ
ਬਟਾਲਾ, 1 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੰਗੜ ਨੰਗਲ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਭਗਵੰਤ ਸਿੰਘ ਦੀ ਰਹਿਨੁਮਾਈ ਹੇਠ ਤੀਸਰਾ ਇਨਾਮ ਵੰਡ ਸਮਾਰੋਰ ਆਯੋਜਿਤ ਕੀਤਾ ਗਿਆ।ਇਸ ਤੀਸਰੇ ਸਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਮੁਖ ਮਹਿਮਾਨ ਦੀ ਭੁਮਿਕਾ ਉਪ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਭਾਰਤ ਭਸ਼ਨ ਨੇ ਨਿਭਾਈ, ਇਸ ਦੌਰਾਨ ਉਹਨਾ ਨਾਲ ਜਿਲਾ ਸਾਇੰਸ ਸੁਪਰਵਾਈਜਰ ਸ੍ਰੀ ਰਵਿੰੰਦਰਪਾਲ ਸਿੰਘ ਚਾਹਲ ਨੇ ਵੀ ਸਿਰਕਤ ਕੀਤੀਸਮੁਚੇ ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਸਕਿੱਟਾਂ, ਭੰਗੜਾ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਤੇ ਗੀਤਾਂ ਨਾਲ ਆਏ ਹੋਏ ਦਰਸ਼ਕਾਂ ਨੂੰ ਕੀਲਿਆ।ਸਕੂਲ ਦੀਆਂ ਵਿਦਿਆਰਥਣਾ ਵੱਲੋ ਪੇਸ ਕੀਤੀ ਗਿੱਧੇ ਦੀ ਪੇਸ ਕਾਰੀ ਸਲਾਹੁਣ ਯੋਗ ਸੀ।ਇਸ ਸਮਾਗਮ ਵਿਚ ਸ੍ਰੀ ਮਤੀ ਜਸਬੀਰ ਕੌਰ ਪ੍ਰਿੰਸੀਪਲ ਜੈਤੋਸਰਜਾ ,ਪ੍ਰਿੰਸੀਪਲ ਗੁਰਚਰਨ ਸਿੰਘ ਸਰਕਾਰੀ ਸੀਨੀ ਸੰਕੈਡਰੀ ਸਕੂਲ ਦਿਆਲਗੜ, ਮੁੱਖਤਾਰ ਗਿਲ ਮਸਾਣੀਆਂ, ਪ੍ਰਿੰਸੀਪਲ ਅਨਿਲ ਸਰਮਾ,ਹਰਪ੍ਰੀਤ ਕੌਰ ਮੁੱਖ ਅਧਿਆਪਕਾ ਉਧਨਵਾਲ, ਰਾਜਵਿੰਦਰ ਕੌਰ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਸੁਮਨ ਬਾਲਾ ਚਾਹਲ ਕਲਾ,ਨਰਿੰਦਰ ਸਿੰਘ ,ਹਰਪ੍ਰੀਤ ਸਿੰਘ ਜੈਤੋਸਰਜਾ, ਆਦਿ ਹਾਜਰ ਸਨ।ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਤੇ ਮੈਬਰਾ ਵੀ ਸਮਾਗਮ ਵਿਚ ਹਿੱਸਾ ਲਿਆ।
ਅਹੁਦੇਦਾਰਾਂ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸੰਬੋਧਨ ਕਰਦਿਆ ਮੁਖ ਮਹਿਮਾਨ ਸ੍ਰੀ ਭਾਰਤ ਭੂਸਨ ਨੇ ਕਿਹਾ ਕਿ ਸਿਖਿਆ ਦੇ ਨਾਲ ਨਾਲ ਵਿਦਿਆਰਥੀਆਂ ਦੁਆਰਾ ਪੇਸ ਕੀਤੀਆਂ ਸਕਿੱਟਾ ਤੇ ਸੱਭਿਆਚਾਰ ਵੰਨਗੀਆਂ ਬਹੁੁੁਤ ਹੀ ਸਲਾਹੁਣ ਯੌਗ ਹਨ, ਵਿਦਿਆਰਥੀਆਂ ਨੂੰ ਚਾਹੀਦਾ ਹੇ ਕਿ ਉਹ ਦਿਲ ਲਾ ਕੇ ਪੜਨ ਤਾਂ ਜੋ ਸਲਾਨਾ ਪ੍ਰੀਖਿਆਵਾਂ ਵਿਚ ਵਧੀਆਂ ਅੰਕ ਪ੍ਰਾਪਤ ਕਰਕੇ ਸਕੂਲ ਤੇ ਮਾਤਾ ਪਿਤਾ ਦਾ ਨਾ ਰੋਸਨ ਕੀਤਾ ਜਾ ਸਕੇ।ਸਮਾਗਮ ਵਿਚ ਹਾਜਰ ਬੱਚਿਆਂ ਦੇ ਮਾਤਾ ਪਿਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਪਿਤਾ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਦੀ ਪੜਾਈ ਵੱਲ ਧਿਆਨ ਦਿਤਾ ਜਾਵੇ। ਇਸ ਸਮੁਚੇ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਮਿਸਟ੍ਰੈਸ ਤੇ ਗੁਰਮੀਤ ਸਿੰਘ ਭੋਮਾ ਤੇ ਪੰਜਾਬੀ ਮਿਸਟ੍ਰੈਸ ਰਜਵੰਤ ਕੌਰ ਵੱਲੋ ਬਾਖੂਬੀ ਨਾਲ ਨਿਭਾਂਈ ਗਈ, ਪੰਜਾਬੀ ਮਿਸਟ੍ਰੈਸ ਰਜਵੰਤ ਕੌਰ ਵੱਲੋ ਤਿਆਰ ਕੀਤਾ ਗਿਧਾ ਤੇ ਹੋਰ ਸੱਭਿਆਚਾਰ ਵੰਨਗੀਆਂ ਦੀ ਜਿਲਾ ਸਿਖਿਆ ਅਸਫਸਰ ਵੱਲੋ ਤਾਰੀਫ ਕੀਤੀ ਗਈ। ।ਅੰਤ ਵਿਚ ੍ਰਿੰਪ੍ਰੰਸੀਪਲ ਭਗਵੰਤ ਸਿੰਘ ਵੱਲੋ ਆਏ ਹੋਏ ਬੱਚਿਆਂ ਦੇ ਮਾਤਾ ਪਿਤਾ ਤੇ ਮਹਿਮਾਨਾਂ ਦਾ ਧਨਵਾਦ ਕੀਤਾ ਗਿਆ।ਇਸ ਮੌਕੇ ਸਟਾਫ ਮੈਬਰਾਂ ਵਿਚ ਲੈਕਚਰਾਰ ਰਜਨੀ ਬਾਲਾ, ਰਾਜਬੀਰ ਕੌਰ, ਗੁਰਦਿਆਲ ਸਿੰਘ, ਮਨਪ੍ਰੀਤ ਸਿਘ, ਰਾਜਵਿੰਦਰ ਕੌਰ ਸਾਇੰਸ ਟੀਚਰ ਤੋ ਇਲਾਵਾ ਸਮੂਹ ਸਟਾਫ ਮੈਬਰ ਹਾਜਰ ਸਨ।