ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ) ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਵਿਖੇ ਇੱਕ ਟੇਲੈਂਟ ਸਰਚ (ਪ੍ਰਤਿਭਾ ਖੋਜ) ਪ੍ਰੋਗਰਾਮ ‘Fusion 2014’ ਕਰਵਾਇਆ ਗਿਆ। ਇਸ ਵਿੱਚ ਸ਼ਹਿਰ ਦੇ ਵੱਖੁਵੱਖ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਅਲੱਗੁਅਲੱਗ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਗਰੁਪ ਡਾਂਸ, ਸੋਲੋ ਡਾਂਸ, ਗਿੱਧਾ, ਭੰਗੜਾ, ਲਾਫਟਰ ਚੈਲੇਂਜ, ਸੁਡੂਕੋ ਆਦਿ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਓਵਰਆਲ ਟਰਾਫੀ ਪ੍ਰਾਪਤ ਕੀਤੀ ।ਕਾਲਜ ਦੇ ਪ੍ਰਿੰਸੀਪਲ ਡਾ: ਵਿਜੈ ਬੰਗਾ, ਡਾ: ਹਰਿੰਦਰ ਸਿੰਘ ਅਤੇ ਹੋਰ ਪ੍ਰਬੰਧਕਾਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਦੀ ਅਗਵਾਈ ਦੀ ਸ਼ਲਾਘਾ ਕੀਤੀ ਗਈ ਅਤੇ ਬ’ਚਿਆ ਨੂੰ ਇਨਾਮ ਜਿੱਤਣ ਤੇ ਵਧਾਈ ਦਿੱਤੀ ਗਈ।ਪ੍ਰੋਗਰਾਮ ਦੌਰਾਨ ਸਕੂਲ ਦੇ ਅਧਿਆਪਕ ਸ਼੍ਰੀਮਤੀ ਅਮਰਪਾਲੀ, ਸ੍ਰੀਮਤੀ ਪ੍ਰਵੀਨ ਕੁਮਾਰੀ, ਸ਼੍ਰੀਮਤੀ ਮਨਪ੍ਰੀਤ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਨਿਰਮਲਜੀਤ ਕੌਰ, ਸ਼੍ਰੀਮਤੀ ਦਪਿੰਦਰ ਕੌਰ, ਸ਼੍ਰੀਮਤੀ ਅਰੁਣਾ, ਸ਼੍ਰੀਮਤੀ ਨਰਿੰਦਰ ਕੌਰ, ਅਤੇ ਸ਼੍ਰੀਮਤੀ ਕਮਲਪ੍ਰੀਤ ਕੌਰ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …