ਪੱਟੀ, 9 ਫਰਵਰੀ (ਅਵਤਾਰ ਸਿੰੰਘ ਢਿੱਲੋਂ / ਰਣਜੀਤ ਮਾਹਲਾ) – ਨਗਰ ਕੌਸਲ ਚੋਣਾ ਸਬੰਧੀ ਅੱਜ ਸ਼ਾਮ ਆਦੇਸ਼ ਪ੍ਰਤਾਪ ਸਿੰਘ ਕੈਰੋ ਕੈਬਨਿਟ ਮੰਤਰੀ ਪੰਜਾਬ ਨੇ ਕੈਰੋ ਭਵਨ ਵਿਖੇ ਮੀਟਿੰਗ ਉਪਰੰਤ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੈ੍ਰਸ ਕਾਨਫਰੰਸ ਦੋਰਾਨ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਦੱਸਿਆ ਕਿ ਵਾਰਡ ਨੰਬਰ 2 ਤੋ ਬੀਬੀ ਬਚਨ ਕੌਰ, ਵਾਰਡ ਨੰਬਰ 4 ਸੁਖਵਿੰਦਰ ਸਿੰਘ ਸ਼ਿੰਦਾ, ਵਾਰਡ ਨੰਬਰ 5 ਤੋ ਅਜੇ ਕੁਮਾਰ ਪ੍ਰਧਾਨ, ਵਾਰਡ ਨੰਬਰ 7 ਸੁਦੇਸ਼ ਰਾਣੀ, ਵਾਰਡ ਨੰਬਰ 8 ਤੋ ਰਾਜਨਪ੍ਰੀਤ ਸਿੰਘ, ਵਾਰਡ ਨੰਬਰ 9 ਤੋ ਸਤਪਾਲ ਅਰੋੜਾ, ਵਾਰਡ ਨੰਬਰ 11 ਤੋ ਗੁਰਪ੍ਰਤਾਪ ਸਿੰਘ ਰੂਬੀ ਭਾਟੀਆ, ਵਾਰਡ ਨੰਬਰ 12 ਬਾਬਾ ਜੋਗਿੰਦਰ ਸਿੰਘ ਪ੍ਰਧਾਨ, ਵਾਰਡ ਨੰਬਰ 13 ਤੋ ਜਸਪਾਲ ਸਿੰਘ ਜੱਸ ਦੀ ਪਤਨੀ, ਵਾਰਡ ਨੰਬਰ 14 ਤੋ ਗੁਰਚਰਨ ਸਿੰਘ ਚੰਨ, ਵਾਰਡ ਨੰਬਰ 15 ਤੋ ਕੰਵਲਪ੍ਰੀਤ ਸਿੰਘ ਗਿੱਲ, ਵਾਰਡ ਨੰਬਰ 16 ਤੋ ਅਮੀਰਕ ਸਿੰਘ ਭੁੱਲਰ , ਵਾਰਡ ਨੰਬਰ 17 ਤੋ ਗੁਰਪ੍ਰੀਤ ਕੌਰ ਅਤੇ ਵਾਰਡ ਨੰਬਰ 19 ਤੋ ਲਖਬੀਰ ਸਿੰਘ ਲੁਹਾਰੀਆ ਨੂੰ ਉਮੀਦਵਾਰ ਵਜੋ ਚੋਣ ਮੈਦਾਨ ਵਿੱਚ ਉਤਾਰਿਆ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …