ਪੱਟੀ, 17 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) -ਸ਼ਿਵਰਾਤਰੀ ਮੇਲੇ ਮੌਕੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਵਲੋ ਹਰੀ ਹਰ ਰੋਹੀ ਮੰਦਿਰ ਪੱਟੀ ਵਿਖੇ ਖੂਨਦਾਨ ਕੈਂਪ ਬਾਬਾ ਅਨੰਦਗਿਰੀ ਮਹਾਰਾਜ਼ ਦੀ ਅਗਵਾਈ ਹੇਠ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਹਰ ਇਨਸਾਨ ਨੂੰ ਜ਼ਿੰਦਗੀ ਵਿਚ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਤੁਹਾਡੇ ਖੂਨ ਦੇ ਚੰਦ ਕਤਰੇ ਕਿਸੇ ਦੀ ਜਾਨ ਬਚਾ ਸਕਦੇ ਹਨ।ਇਸ ਮੌਕੇ ਖੂਨਦਾਨ ਕਰਨ ਵਾਲਿਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਹੈ।ਇਸ ਮੌਕੇ ਭਪਿੰਦਰ ਸਿੰਘ ਮਿੰਟੂ, ਅਮਰੀਕ ਸਿੰਘ, ਪਵਨ ਕੁਮਾਰ ਟਾਹ, ਨਰਿੰਦਰ ਜੇ ਈ,ਚੰਦਨ ਭਾਰਦਵਾਜ਼, ਅਜੈ ਪ੍ਰਧਾਨ, ਰਾਜੂ ਭੱਲਾ, ਰੇਲੂ ਰਾਮ, ਸੁਮਨ ਭੱਲਾ, ਮਨੀਸ਼ ਕੁਮਾਰ ਸ਼ਾਹਨੀ, ਜਗਮੋਹਣ ਮਨਚੰਦਾ, ਬੰਟੀ ਬਧਵਾਰ, ਬੂਟੀ ਰਾਮ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …