Saturday, July 5, 2025
Breaking News

ਦਸੂਹਾ ਵਿੱਚ ਫਲਾਇੰਗ ਟੀਮ ਵੱਲੋਂ ਕੀਟਨਾਸ਼ਕ ਦਵਾਈਆਂ ਦੇ ਡੀਲਰ ਸਟੋਰਾਂ ਦੀ ਚੈਕਿੰਗ

PPN1902201512

ਹੁਸ਼ਿਆਰਪੁਰ, 19 ਫਰਵਰੀ (ਸਤਵਿੰਦਰ ਸਿੰਘ) – ਅਣ-ਅਧਿਕਾਰਤ ਅਤੇ ਗੈਰ ਮਿਆਰੀ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਉਪ ਮੰਡਲ ਮੈਜਿਸਟਰੇਟ ਦਸੂਹਾ ਸ੍ਰੀ ਬਰਜਿੰਦਰ ਸਿੰਘ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਦੀ ਫਲਾਇੰਗ ਟੀਮ ਵੱਲੋਂ ਬੀਤੇ ਦਿਨੀਂ ਦਸੂਹਾ ਬਲਾਕ ਦੇ ਵੱਖ-ਵੱਖ ਬੀਜ, ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੇ ਡੀਲਰ ਸਟੋਰਾਂ ਦੀ ਚੈਕਿੰਗ ਕੀਤੀ ਗਈ। ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਕਿਸਾਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਕੀੜੇ ਮਾਰ ਜਹਿਰਾਂ ਫ਼ਸਲਾਂ ‘ਤੇ ਅਸਰ ਨਹੀਂ ਕਰ ਰਹੀਆਂ ਜਿਸ ਕਾਰਨ ਫ਼ਸਲਾਂ ਦੇ ਝਾੜ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਬਲਵਿੰਦਰ ਸਿੰਘ ਮੈਸ: ਕਿਸਾਨ ਖੇਤੀ ਕੇਂਦਰ ਉਚੀ ਬਸੀ ਪਾਸੋਂ ਅਣ-ਅਧਿਕਾਰਤ ਸਟੋਰ ਵਿੱਚੋਂ ਕੀੜੇ ਮਾਰ ਜਹਿਰਾਂ ਫੜੀਆਂ ਗਈਆਂ ਜਿਸ ਵਿੱਚ ਮਿਆਦ ਪੁਗਾ ਚੁੱਕੀਆਂ ਦਵਾਈਆ ਅਤੇ ਸਰਕਾਰ ਵੱਲੋਂ ਪਾਬੰਦੀਸ਼ੁਦਾ ਸਲਫਾਸ ਵੀ ਸ਼ਾਮਲ ਸਨ।ਉਨ੍ਹਾਂ ਦੱਸਿਆ ਕਿ ਇਸ ਕੇਂਦਰ ਦਾ ਲਾਇਸੰਸ ਖਤਮ ਹੋ ਚੁੱਕਾ ਸੀ ਪਰ ਦਵਾਈਆਂ ਨੂੰ ਅਣ-ਅਧਿਕਾਰਤ ਤੌਰ ‘ਤੇ ਸਟੋਰ ਵਿੱਚ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਮਹਿਕਮੇ ਵੱਲੋਂ ਆਪਣੇ ਕਬਜੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦਸੂਹਾ ਸ਼ਹਿਰ ਵਿਖੇ ਮੈਸ: ਕਿਸਾਨ ਖੇਤੀ ਸੈਂਟਰ ਦਸੂਹਾ ਦਾ ਅਣ-ਅਧਿਕਾਰਤ ਸਟੋਰ ਫੜਿਆ ਗਿਆ ਜਿਸ ਨੂੰ ਕੀਟ ਨਾਸ਼ਕ ਦਵਾਈਆਂ ਸਟੋਰ ਕਰਨ ਹਿੱਤ ਵਰਤਿਆ ਜਾ ਰਿਹਾ ਸੀ।ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਟ ਨਾਸ਼ਕ ਦਵਾਈਆਂ ਸਟੋਰ ਕਰਨ ਲਈ ਵੱਖਰੇ ਲਾਇਸੰਸ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇਸ ਅਣ ਅਧਿਕਾਰਤ ਸਟੋਰ ਨੂੰ ਸੀਲ ਕਰਕੇ ਇਸ ਸਬੰਧ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਚੈਕਿੰਗ ਦੌਰਾਨ ਤਹਿਸੀਲਦਾਰ ਦਸੂਹਾ ਸ੍ਰੀ ਤਰਸੇਮ ਸਿੰਘ, ਖੇਤੀਬਾੜੀ ਅਫ਼ਸਰ ਟਾਂਡਾ ਡਾ. ਸਤਨਾਮ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਝੈਲ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਦਸੂਹਾ ਡਾ. ਯਸ਼ਪਾਲ ਫਲਾਇੰਗ ਟੀਮ ਵਿੱਚ ਸ਼ਾਮਲ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply