ਫਾਜਿਲਕਾ, 20 ਫਰਵਰੀ (ਵਿਨੀਤ ਅਰੋੜਾ) – ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੰਬਾ ਵੱਟੂ ਹਿਠਾੜ ਵਿਖੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾ ਵਲੋਂ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲਾ ਵਿੱਚ ਕਰਵਾਉਣ ਸਬੰਧੀ ਅੱਜ ਪਿੰਡ ਵਿੱਚ ਜਗਰੂਕਤਾਂ ਰੈਲੀ ਕੱਢੀ ਗਈ। ਇਸ ਮੌਕੇ ‘ਤੇ ਸਕੂਲ ਦੇ ਮੁੱਖ ਅਧਿਆਪਕ ਲਾਲ ਸਿੰਘ ਨੇ ਸਰਵ ਸਿੱਖਿਆਂ ਅਭਿਆਨ ਦੇ ਤਹਿਤ ਮੁਫਤ ਮਿਲਣ ਵਾਲੀਆਂ ਕਿਤਾਬਾ, ਦਾਖਲਾ ਮੁਫਤ, ਦੁਪਿਹਰ ਦਾ ਖਾਣਾ, ਮੁਫਤ ਵਰਦੀਆਂ ਅਤੇ ਲਾਇਬ੍ਰੇਰੀ ਦੀ ਸਵਿਧਾ ਦੀਆਂ ਸਹੂਲਤਾਂ ਸਬੰਧੀ ਵੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾ ਵਿੱਚ ਦਾਖਲ ਕਰਵਾਉਣ। ਇਸ ਮੌਕੇ ‘ਤੇ ਸਹਾਇਕ ਅਧਿਆਪਕ ਤੇਜ਼ਾ ਸਿੰਘ, ਮਨੇਜ਼ਮੈਂਟ ਕਮੇਟੀ ਦੇ ਚੇਅਰਮੈਂਨ ਡਾਂ ਬਲਵਿੰਦਰ ਸਿੰਘ, ਮਾ ਪਰਮਜੀਤ ਸਿੰਘ, ਡਾਂ ਮਲਕੀਤ ਸਿੰਘ, ਸਕੂਲੀ ਬੱਚੇ ਆਦਿ ਮਾਜ਼ੂਦ ਸਨ। ਇਸੇ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ ਲੱਖਾ ਮੁਸਾਹਿਬ ਵਿਖੇ ਮੈਂਡਮ ਦਲਜੀਤ ਕੌਰ ਦੀ ਅਗਵਾਈ ਹੇਠ ਬੱਚਿਆਂ ਅਤੇ ਅਧਿਆਪਕਾ ਨੇ ਸਰਕਾਰੀ ਸਕੂਲਾ ਵਿੱਚ ਦਾਖਲ ਕਰਵਾਉਣ ਸਬੰਧੀ ਪਿੰਡ ਵਿੱਚ ਜਗਰੂਕਤਾਂ ਰੈਲੀ ਕੱਢੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …