ਪੱਟੀ, 23 ਫਰਵਰੀ (ਅਵਤਾਰ ਸਿੰਘ ਢਿਲੋਂ / ਰਣਜੀਤ ਮਾਹਲਾ) – ਨਗਰ ਕੌਂਸਲ ਚੋਣਾ ਸਬੰਧੀ ਪਾਰਟੀਆਂ ਵੱਲੋ ਪ੍ਰਚਾਰ ਦਾ ਹਰ ਹੀਲਾ ਇਸਤੇਮਾਲ ਕੀਤਾ ਜਾ ਰਿਹਾ ਹੈ ਅੱਜ ਪ੍ਰਚਾਰ ਦੇ ਆਖੀਰੀ ਦਿਨ ਦੇ ਚਲਦਿਆਂ ਵਾਰਡ ਨੰਬਰ 14 ਤੋ ਅਕਾਲੀ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਚੰਨ ਦੇ ਹੱਕ ਵਿਚ ਨਿਤਰਨ ਅਤੇ ਪੂਰਨ ਸਮਰਥਨ ਦਾ ਐਲਾਨ ਵਾਰਡ ਵਾਸੀਆਂ ਵੱਲੋਂ ਕੀਤਾ ਗਿਆ।ਭਰਵੇਂ ਇਕੱਠ ਨੂੰ ਦੇਖਦਿਆਂ ਲੱਗਦਾ ਸੀ ਕਿ ਵਾਰਡ ਨੰਬਰ 14 ਵਿਚ ਚੰਨ ਦੀ ਜਿੱਤ ਯਕੀਨੀ ਹੋ ਗਈ ਹੈ।ਵਾਰਡ ਵਾਸੀਆਂ ਦੇ ਇੱਕਠ ਅਤੇ ਪਿਆਰ ਨੂੰ ਵੇਖਦੇ ਹੋਏ ਸ੍ਰ. ਚੰਨ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਜਨਤਾ ਦੇ ਸੇਵਾਦਾਰ ਬਣਕੇ ਰਹਿਣਗੇ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵੋਟਰ ਆਪਣੇ ਹੱਕ ਦਾ ਸਹੀ ਇਸਤੇਮਾਲ ਕਰਕੇ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਿਲ ਕਰਾਉਣਗੇ।ਇਸ ਮੌਕੇ ਰਾਮਗੜ੍ਹੀਆ ਸਭਾ ਪੱਟੀ ਦੇ ਪ੍ਰਧਾਨ ਹਰਪਾਲ ਸਿੰਘ ਨੇ ਵਿਸ਼ਵਾਸ਼ ਦੁਆਇਆ ਕਿ ਰਾਮਗੜ੍ਹੀਆਂ ਬਰਾਦਰੀ ਦੀ ਹਰ ਇਕ ਵੋਟ ਤਕੱੜੀ ਦੇ ਹੱਕ ਵਿਚ ਭੁਗਤੇਗੀ।ਇਸ ਮੌਕੇ ਗੁਰਦੀਪ ਸਿੰਘ ਧਾਰੀਵਾਲ ਚੇਅਰਮੈਨ ਮਾਰਕਿਟ ਕਮੇਟੀ, ਹਰਸ਼ਾਂ ਸਿੰਘ ਵਾਇਸ ਚੇਅਰਮੈਨ ਮਾਰਕਿਟ ਕਮੇਟੀ, ਸੂਰਤ ਸਿੰਘ, ਗੁਰਦੇਵ ਸਿੰਘ ਚੀਮਾ, ਗੁਰਮੀਤ ਸਿੰਘ, ਕੁਲਵੰਤ ਸਿੰਘ ਕਾਲੇਕੇ, ਡਾ. ਰਸਾਲ ਸਿੰਘ, ਸੋਨੂੰ ਭੰਡਾਰੀ, ਬਰਿੰਦਰ ਸਿੰਘ ਬੱਬੀ, ਦਿਨੇਸ਼ ਕੁਮਾਰ, ਗੁਰਸਾਹਿਬ ਸਿੰਘ ਠੇਕੇਦਾਰ, ਬਲਬੀਰ ਸਿੰਘ ਬੀਰਾ ਠੇਕੇਦਾਰ,ਸਰਦੂਲ ਸਿੰਘ, ਅਵਤਾਰ ਸਿੰਘ ਅਜਾਦ ਆਦਿ ਅਤੇ ਸਮੂਹ ਵਾਰਡ ਵਾਸੀ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …