ਖੁਜਾਲਾ, 25 ਫਰਵਰੀ (ਸਿਕੰਦਰ ਸਿੰਘ ਖਾਲਸਾ) – ਜਿੱਥੇ ਅੱਜ ਦਾ ਇਨਸਾਨ ਪੜ੍ਹ ਲਿਖ ਕੇ ਆਪਣੀ ਮੰਜ਼ਿਲ ਤੇ ਪਹੁੰਚ ਰਿਹਾ ਹੈ, ਉਥੇ ਨਾਲ ਹੀ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਨੂੰ ਮੰਨਣ ਵਿੱਚ ਸ਼ਰਧਾ ਰੱਖਦਾ ਹੈ।ਜਿੱਥੇ ਗੁਰੂ ਸਾਹਿਬਾਨਾਂ ਨੇ ਆਪਾ ਵਾਰ ਕੇ ਸਾਨੂੰ ਜਿਉਣਾ ਸਿਖਾਇਆ ਤੇ ਅੱਜ ਦਾ ਮਨੁੱਖ ਉਨ੍ਹਾ ਦੀਆਂ ਕਰਨੀਆਂ ਤੇ ਗੁਰੂਆਂ ਦੇ ਸਤਿਕਾਰ ਨੂੰ ਹੀ ਭੁੱਲਦਾ ਜਾ ਰਿਹਾ ਹੈ। ਕੁੱਝ ਇਨਸਾਨ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਜੋ ਫਲੈਕਸ ਬੋਰਡ ਲਗਾਉਂਦੇ ਹਨ, ਜਿਵੇਂ ਕਿ ਫੈਕਟਰੀ, ਦੁਕਾਨਾਂ, ਕਾਲਜਾਂ ਦਾ ਨਾਮ ਗੁਰੂ ਦੇ ਨਾਮ ਤੇ ਰੱਖ ਲੈਂਦੇ ਹਨ। ਜੰਡਿਆਲਾ ਗੁਰੂ ਦੁਸਹਿਰਾ ਗਰਾਊਂਡ ਦੇ ਨਜ਼ਦੀਕ ਤਰਨ ਤਾਰਨ ਬਾਈਪਾਸ ਤੇ ਗੰਦੇ ਨਾਲੇ ਉਪਰ ਗੁਰੂ ਤੇਗ ਬਹਾਦਰ ਕਾਲਜ ਆਫ ਨਰਸਿੰਗ ਦਾ ਬੋਰਡ ਲੱਗਾ ਹੋਇਆ ਹੈ , ਜਿੱਥੇ ਕਿ ਗੰਦੇ ਨਾਲੇ ਤੋਂ ਇਲਾਵਾ ਨਾਲ ਹੀ ਨਗਰ ਕੌਂਸਲ ਦੇ ਗੰਦਗੀ ਨਾਲ ਭਰੇ ਬਾਥਰੂਮ ਤੇ ਗੰਦਗੀ ਦਾ ਢੇਰ ਹੈ। ਅਜਿਹੀ ਸਥਿਤੀ ਨੂੰ ਦੇਖਦਿਆਂ ਇਲਾਕਾ ਵਾਸੀ ਸੰਗਤਾਂ ਦੀ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੋਲੋਂ ਮੰਗ ਹੈ ਕਿ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਕੋਈ ਵੀ ਕਾਰੋਬਾਰੀ ਇਨਸਾਨ ਗੁਰੂਆਂ ਦੇ ਨਾਮ ਤੇ ਆਪਣੀ ਦੁਕਾਨ ਦਾ ਬੋਰਡ ਨਹੀਂ ਲਾਏਗਾ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …