Saturday, August 2, 2025
Breaking News

ਅਮਰੀਕੀ ਨਾਗਰਿਕ ਪਾਸੋਂ ਹਵਾਈ ਅੱਡੇ ‘ਤੇ ਵਿਦੇਸ਼ੀ ਮਾਰਕੇ ਦੇ ਜਿੰਦਾ ਰੌਂਦ ਬਰਾਮਦ

ਅੰਮ੍ਰਿਤਸਰ, 25 ਫਰਵਰੀ (ਰੋਮਿਤ ਸ਼ਰਮਾ) – ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਇੱਕ ਔਰਤ ਪਾਸੋਂ ਵਿਦੇਸ਼ੀ 25 ਜ਼ਿੰਦਾ ਰੌਂਦ ਅਤੇ ਇੱਕ ਖੋਲ ਬਰਾਮਦ ਕੀਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ 52 ਸਾਲਾ ਅਮਰੀਕੀ ਨਾਗਰਿਕ ਮਨਜੀਤਾ ਕੌਰ ਢਿੱਲੋ ਪਾਸਪੋਰਟ ਨੰਬਰ 505111885 ਅੱਜ ਅੰਮ੍ਰਿਤਸਰ ਆਈ ਸੀ, ਜਿਸ ਨੇ ਜੈਟ ਏਅਰਵੇਅਜ਼ ਦੀ ਫਲਾਈਟ ਨੰਬਰ 9 ਡਬਲਿਊ 2662 ਰਾਹੀ ਅੰਮ੍ਰਿਤਸਰ ਤੋ ਦਿੱਲੀ ਜਾਣਾ ਸੀ।ਹਵਾਈ ਅੱਡੇ ‘ਤੇ ਜਦੋਂ ਉਸ ਦਾ ਸਮਾਨ ਐਨ.ਸੀ.ਐਸ ਵੱਲੋ ਚੈਕ ਕੀਤਾ ਗਿਆ ਤਾਂ ਇਸ ਦੇ ਹੈਂਡ ਬੈਡ ਵਿੱਚੋ 25 ਰੌਂਦ ਜਿੰਦਾਂ ਅਤੇ 1 ਖੋਲ ਜਿੰਨਾਂ ਉਪਰ ‘ਮੇਡ ਇਨ ਅਮਰੀਕਾ’ ਲਿਖਿਆ ਹੋਇਆ ਸੀ ਬ੍ਰਾਮਦ ਹੋਏ।ਐਨ.ਸੀ.ਐਸ ਨੇ ਉਕਤ ਔਰਤ ਨੂੰ ਪੁਲਿਸ ਦੇ ਹਵਾਲੇ ਕੀਤਾ ਤਾਂ ਮੁੱਖ ਅਫ਼ਸਰ ਥਾਣਾ ਏਅਰ ਪੋਰਟ, ਅੰਮ੍ਰਿਤਸਰ ਵੱਲੋ ਮੁਕੱਦਮਾ ਨੰਬਰ 18 ਮਿਤੀ 25-02-2015 ਜੁਰਮ 25,54,59 ਅਸਲਾ ਐਕਟ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply